ਯਾਦਗਾਰੀ ਰਹੇਗੀ 8 ਜੂਨ ਦੀ ਚੌਗਿਰਦਾ ਮਿੱਤਰ ਸਾਈਕਲ ਰੈਲੀ-ਕਰਨ ਚੌਧਰੀ <br/>
ਅਜੀਤ ਡੈਸਕ
05-06-2025
ਨੰਗਲ, 4 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-''ਯੁੱਧ ਨਸ਼ਿਆਂ ਵਿਰੁੱਧU ਦਾ ਸੁਨੇਹਾ ਘਰ-ਘਰ ਪੁਹੰਚਾਉਣਾ ਸਮੇਂ ਦੀ ਲੋੜ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਅਸੀਂ 8 ਜੂਨ ਨੂੰ ਸਵੇਰੇ ਸੱਤ ਵਜੇ ਸਤਲੁਜ ਸਦਨ ਤੋਂ ਚੌਗਿਰਦਾ ਮਿੱਤਰ ਸਾਈਕਲ ਰੈਲੀ ਸ਼ੁਰੂ ਕਰਾਂਗੇU ਇਹ ਵਿਚਾਰ ਇਲਾਕੇ ਦੇ ਉੱਘੇ ਚੌਗਿਰਦਾ ਪ੍ਰੇਮੀ ਅਤੇ ਸਾਈਕਲ ਪ੍ਰਚਾਰਕ ਕਰਨ ਚੌਧਰੀ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਪੰਜਾਬ ਫਾਰਮੇਸੀ ਕੌਂਸਲ ਦੇ ਆਨਰੇਰੀ ਮੈਂਬਰ ਕਰਨ ਚੌਧਰੀ ਨੇ ਦੱਸਿਆ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ.ਪੀ. ਸਿੰਘ ਵੀ ਇਸ ਰੈਲੀ 'ਚ ਸਾਈਕਲ ਚਲਾਉਣਗੇ | ਨੰਗਲ ਦੇ ਕਰਮਯੋਗੀ ਐਸ.ਡੀ.ਐਮ. ਸਚਿਨ ਪਾਠਕ ਨੇ ਵੀ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ |