25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਿਰਫ਼ ਫ਼ੋਟੋ ਖਿਚਵਾਉਣ ਲਈ ਬੂਟੇ ਨਾ ਲਾਏ ਜਾਣ-ਸੰਜੇ ਸਾਹਨੀ

Ad Position 21
No active advertisement
ਅਜੀਤ ਡੈਸਕ 05-06-2025
ਨੰਗਲ, 4 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-''ਸਿਰਫ਼ ਫ਼ੋਟੋ ਖਿਚਵਾਉਣ ਲਈ ਸੈਂਕੜੇ ਛੋਟੇ ਛੋਟੇ ਪੌਦੇ ਲਗਾਉਣ ਦਾ ਕੋਈ ਲਾਭ ਨਹੀਂ ਕਿਉਂਕਿ ਅਜਿਹੇ ਪੌਦੇ ਤਾਂ ਮਰ ਜਾਂਦੇ ਹਨ ਪਰ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਜਿੰਦਾ ਰਹਿੰਦੀਆਂ ਹਨU ਇਹ ਵਿਚਾਰ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਜੇ ਪਲੇ ਹੋਏ ਬੂਟੇ ਲਗਾਏ ਜਾਣ ਤਾਂ ਹੀ ਠੀਕ ਹੈ, ਭਾਵੇਂ ਗਿਣਤੀ ਘੱਟ ਹੋਵੇ ਕਿਉਂਕਿ ਪਲੇ ਹੋਏ ਬੂਟੇ ਹੀ 100 ਫ਼ੀਸਦੀ ਚਲਦੇ ਹਨ | ਨੰਗਲ ਨਗਰ ਕੌਂਸਲ ਇਸ ਬਰਸਾਤ 'ਚ ਪਲੇ ਹੋਏ ਵੱਡੇ ਅਕਾਰ ਦੇ ਬੂਟੇ ਹੀ ਲਗਾਏਗੀ | ਆਮ ਲੋਕਾਂ ਅਤੇ ਕੌਂਸਲਰ ਸਾਹਿਬਾਨ ਵਲੋਂ ਇਹ ਸੁਝਾਅ ਪ੍ਰਾਪਤ ਹੋਇਆ ਹੈ ਕਿ ''ਸਤਲੁਜ ਪਾਰਕU ਨੂੰ ਫਲਾਵਰ ਪਾਰਕ ਵਜੋਂ ਵਿਕਸਿਤ ਕੀਤਾ ਜਾਵੇ, ਇਸ ਸੁਝਾਅ 'ਤੇ ਅਸੀਂ ਕੰਮ ਕਰ ਰਹੇ ਹਾਂ | ਗਰਮੀ 'ਚ ਪਾਣੀ ਮੰਗ ਵੱਧਣ ਕਾਰਨ ਕਈ ਇਲਾਕਿਆਂ 'ਚ ਜਲ ਸੰਕਟ ਤਾਂ ਹੈ ਪਰ ਨਗਰ ਕੌਂਸਲ ਲੋਕਾਂ ਦੀ ਸਹੂਲਤ ਲਈ ਛੇਤੀ ਹੀ ਯੋਗ ਹੱਲ ਕੱਢੇਗੀ |
Ad Position 22
No active advertisement
ਪਿਛਲੀ ਖ਼ਬਰ 24 ਗ੍ਰਾਮ ਨਸ਼ੀਲਾ ਪਾਊਡਰ, 19 ਗ੍ਰਾਮ ਹੈਰੋਇਨ, 780 ਨਸ਼ੀਲੀਆਂ ਗੋਲੀਆਂ, 01 ਪਿਸਟਲ ਤੇ 02 ਜਿੰਦਾ ਕਾਰਤੂਸਾਂ ਸਮੇਤ 5 ਵ... ਅਗਲੀ ਖ਼ਬਰ ਯਾਦਗਾਰੀ ਰਹੇਗੀ 8 ਜੂਨ ਦੀ ਚੌਗਿਰਦਾ ਮਿੱਤਰ ਸਾਈਕਲ ਰੈਲੀ-ਕਰਨ ਚੌਧਰੀ <br/>
Ad Position 24