25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਿੰਡ ਬਸੀ ਗੁੱਜਰਾਂ ਦੇ ਧੌਲਰਾਂ ਪੁਲ ਤੋਂ ਪਿੰਡ ਤੱਕ ਪਹੁੰਚ ਮਾਰਗ ਤਰਸਯੋਗ ਹਾਲਤ 'ਚ

Ad Position 21
No active advertisement
ਪਿੰਡ ਧੌਲਰਾਂ ਦੇ ਪੁਲ ਤੋਂ ਬਸੀ ਗੁੱਜਰਾਂ ਮਾਰਗ ਦੀ ਮੂੰਹੋਂ ਬੋਲਦੇ ਮਾੜੇ ਹਾਲਾਤ | ਤਸਵੀਰ : ਜਗਮੋਹਣ ਸਿੰਘ ਨਾਰੰਗ <br/> 05-06-2025
ਸ੍ਰੀ ਚਮਕੌਰ ਸਾਹਿਬ, 4 ਜੂਨ (ਜਗਮੋਹਣ ਸਿੰਘ ਨਾਰੰਗ)- ਤਿੰਨ ਜ਼ਿਲਿ੍ਹਆਂ ਦੀ ਹੱਦ 'ਤੇ ਵਸੇ ਪਿੰਡ ਬਸੀ ਗੁੱਜਰਾਂ ਨੂੰ ਰੂਪਨਗਰ ਨਾਲ ਜੋੜਦੇ ਧੌਲਰਾਂ ਮਾਰਗ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਧੌਲਰਾਂ ਪੁਲ ਤੋਂ ਲੈ ਕੇ ਬਸੀ ਗੁੱਜਰਾਂ ਪਿੰਡ ਤੱਕ ਕਰੀਬ ਡੇਢ ਕਿੱਲੋਮੀਟਰ ਸੜਕ ਵਿਚ ਥਾਂ-ਥਾਂ ਟੋਏ ਪੈ ਚੁੱਕੇ ਹਨ ਤੇ ਇਸ ਸੜਕ ਤੋਂ ਲੰਘਣਾ ਮੁਸੀਬਤ ਗੱਲ ਪਾਉਣਾ ਹੈ | ਭਾਵੇਂ ਕੁੱਝ ਵਰ੍ਹੇ ਪਹਿਲਾਂ ਇਸ ਸੜਕ ਨੂੰ ਨਵਿਆਇਆ ਗਿਆ ਸੀ ਪਰ ਹੁਣ ਇਲਾਕੇ ਚੋਂ ਨਿਕਲ ਰਹੇ ਹਾਈਵੇਅ ਲਈ ਮਿੱਟੀ ਦੀ ਢੋਆ ਢੁਆਈ ਦੌਰਾਨ ਲੰਘੇ ਓਵਰਲੋਡ ਟਿੱਪਰ ਇਸ ਸੜਕ ਦੇ ਮਾੜੇ ਹਾਲਾਤ ਬਣਾਉਣ ਵਿਚ ਪੂਰੀ ਤਰਾਂ ਜ਼ਿੰਮੇਵਾਰ ਦੱਸੇ ਜਾ ਰਹੇ ਹਨ | ਇਸੇ ਮਾਰਗ ਤੇ ਦੋ ਵੱਡੇ ਨਿੱਜੀ ਸਕੂਲ ਤੇ ਇੱਕ ਹਾਈ ਸਕੂਲ ਵੀ ਹੈ ਤੇ ਬਸੀ ਗੁੱਜਰਾਂ ਨੂੰ ਸ੍ਰੀ ਚਮਕੌਰ ਸਾਹਿਬ ਨਾਲ ਜੋੜਨ ਵਾਲੀ ਵੀ ਇਹੀ ਸੜਕ ਹੈ | ਇਸੇ ਸੜਕ ਤੇ ਪਿੰਡ ਬਸੀ ਗੁੱਜਰਾਂ ਦੀ ਅਨਾਜ ਮੰਡੀ ਤੇ ਡਿਸਪੈਂਸਰੀ ਅਤੇ ਧਾਰਮਿਕ ਅਸਥਾਨ ਵੀ ਹਨ | ਕਈ ਪਿੰਡ ਵਾਸੀਆਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸੜਕਾਂ ਨੂੰ ਤੋੜਦੇ ਟਿੱਪਰਾਂ ਨੂੰ ਰੋਕਿਆ ਵੀ ਸੀ ਤੇ ਮਿੱਟੀ ਦਾ ਕੰਮ ਪੂਰਾ ਹੋਣ ਤੇ ਸੜਕ ਦੀ ਮੁਰੰਮਤ ਦਾ ਭਰੋਸਾ ਵੀ ਦਵਾਇਆ ਸੀ, ਹੁਣ ਇੱਥੇ ਹਾਈਵੇਅ ਮੁਕੰਮਲ ਵੀ ਹੋ ਚੁੱਕਾ ਹੈ ਪਰ ਸੜਕ ਦੀ ਹਾਲਤ ਪਹਿਲਾਂ ਵਾਂਗ ਹੀ ਬਣੀ ਹੋਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਰੂਪਨਗਰ ਜ਼ਿਲੇ੍ਹ ਦੇ ਸਭ ਤੋਂ ਵੱਧ ਭੱਠੇ ਵੀ ਬਸੀ ਗੁੱਜਰਾਂ ਵਿਚ ਹੀ ਹਨ | ਭੱਠਾ ਮਾਲਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਤੁੰਗ, ਸਾਬਕਾ ਸਰਪੰਚ ਜਸਵੰਤ ਸਿੰਘ ਲਾਡੀ, ਜਸਪਾਲ ਸਿੰਘ ਮਾਵੀ, ਸਾਬਕਾ ਪੰਚ ਸੁਖਵੀਰ ਸਿੰਘ ਮੱਲੀ੍ਹ, ਅਕਾਲੀ ਆਗੂ ਗੁਰਸ਼ਰਨ ਸਿੰਘ ਮਾਵੀ, ਤਾਲਮੇਲ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਬਾਜਵਾ ਧੌਲਰਾਂ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਇਸ ਆਖ਼ਰੀ ਪਿੰਡ ਦੀ ਸੜਕ ਦੀ ਮਾੜੀ ਹਾਲਤ ਨੂੰ ਜਲਦੀ ਠੀਕ ਕਰਵਾਇਆ ਜਾਵੇ, ਕਿਉਂਕਿ ਪਿੰਡ ਵਾਸੀਆਂ ਨੂੰ ਇਸ ਸੜਕ ਤੋਂ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਦੱਸਿਆ ਕਿ ਇੱਕ ਪਾਸੇ ਇਸ ਪਿੰਡ ਨਾਲ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ, ਇਕ ਪਾਸੇ ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਖਮਾਣੋਂ ਤਹਿਸੀਲ ਲਗਦੀ ਹੈ ਤੇ ਇਨ੍ਹਾਂ ਦੋਵੇਂ ਪਾਸੇ ਦੀਆਂ ਸੜਕਾਂ ਠੀਕ ਹਾਲਾਤ ਵਿਚ ਹਨ ਪਰ ਰੂਪਨਗਰ ਜ਼ਿਲ੍ਹੇ ਵਿਚ ਇਸ ਆਖ਼ਰੀ ਪਿੰਡ ਦੀਆਂ ਜ਼ਿਲ੍ਹੇ ਨਾਲ ਜੋੜਦੀਆਂ ਸੜਕਾਂ ਦੇ ਮਾੜੇ ਹਾਲਾਤ ਹਨ |
Ad Position 22
No active advertisement
ਪਿਛਲੀ ਖ਼ਬਰ ਪਿਛਲੇ ਤਿੰਨ ਚਾਰ ਸਾਲ ਤੋਂ ਮੋਹਾਲੀ ਵਿਖੇ ਰਹਿ ਰਿਹਾ ਹੈ ਪਾਕਿਸਤਾਨ ਨਾਲ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਜਸਵ... ਅਗਲੀ ਖ਼ਬਰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਧਾਨ ਸਾਹਨੀ ਵਲੋਂ ਵੱਖ-ਵੱਖ ਵਾਰਡਾਂ ਦਾ ਦੌਰਾ
Ad Position 24