26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਉਚੇਰੀ ਸਿੱਖਿਆ ਵਿਭਾਗ ਵਲੋਂ ਐਂਟਰੀ ਕੋਰਸਾਂ 'ਚ ਅਪਲਾਈ ਕਰਨ ਦੀ ਮਿਤੀ 'ਚ ਵਾਧਾ <br/>

Ad Position 21
No active advertisement
ਅਜੀਤ ਡੈਸਕ 05-06-2025
ਰੂਪਨਗਰ, 4 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਰੂਪਨਗਰ ਦੀ ਨੈਕ ਵਲੋਂ 'ਏ' ਗ੍ਰੇਡ ਨਾਲ ਪ੍ਰਮਾਣਿਤ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2025-26 ਦੇ ਦਾਖ਼ਲਿਆਂ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ, ਪੰਜਾਬ ਵਲੋਂ ਐਂਟਰੀ ਕੋਰਸਾਂ ਦੇ ਦਾਖ਼ਲੇ ਲਈ ਅਪਲਾਈ ਕਰਨ ਦੀ ਮਿਤੀ ਵਿਚ 10 ਜੂਨ 2025 ਤੱਕ ਵਾਧਾ ਕੀਤਾ ਗਿਆ ਹੈ, ਤਾਂ ਜੋ ਦਾਖ਼ਲਾ ਅਪਲਾਈ ਕਰਨ ਤੋਂ ਰਹਿ ਗਏ ਵਿਦਿਆਰਥੀ ਅਪਲਾਈ ਕਰ ਸਕਣ | ਦਾਖ਼ਲਾ ਕਨਵੀਨਰ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020 ਅਧੀਨ ਅੰਡਰ ਗ੍ਰੈਜੂਏਟ ਕੋਰਸ ਬੀ.ਏ. (ਆਨਰਜ਼) ਮਲਟੀਡਿਸਿਪਲਿਨਰੀ, ਬੀ.ਕਾਮ (ਆਨਰਜ਼) ਸਿੰਗਲ ਮੇਜਰ, ਬੀ.ਐੱਸ.ਸੀ. (ਆਨਰਜ਼) ਮੈਡੀਕਲ/ਨਾਨ-ਮੈਡੀਕਲ ਮਲਟੀਡਿਸਿਪਲਿਨਰੀ, ਬੀ.ਸੀ.ਏ. (ਆਨਰਜ਼) ਸਿੰਗਲ ਮੇਜਰ, ਪੋਸਟ ਗ੍ਰੈਜੂਏਟ ਕੋਰਸ ਐੱਮ.ਏ. (ਪੰਜਾਬੀ/ ਅੰਗਰੇਜ਼ੀ/ਰਾਜਨੀਤੀ ਸ਼ਾਸ਼ਤਰ), ਪੀ.ਜੀ.ਡੀ.ਸੀ.ਏ. ਅਤੇ ਐੱਮ.ਐੱਸ.ਸੀ. (ਆਈ.ਟੀ.- ਲੇਟਰਲ ਐਂਟਰੀ) ਦੇ ਨਾਲ-ਨਾਲ ਨਵੇਂ ਕਿੱਤਾ ਮੁਖੀ ਕੋਰਸਾਂ ਬੀ.ਏ. (ਆਨਰਜ) ਜਰਨਲਿਜ਼ਮ ਵਿੱਦ ਮੀਡੀਆ ਸਟੱਡੀਜ, ਬੀ.ਏ.-ਡਿਜ਼ੀਟਲ ਮੀਡੀਆ ਐਂਡ ਡਿਜਾਈਨ, ਬੀ.ਏ. ਵਿਜੂਅਲ ਆਰਟਸ, ਬੀ.ਕਾਮ- ਟੈਕਸ ਪਲਾਨਿੰਗ ਐਂਡ ਮੈਨੇਜਮੈਂਟ, ਬੀ.ਬੀ.ਏ.-ਬੈਂਕਿੰਗ ਫਾਈਨੈਂਸ਼ਿਅਲ ਸਰਵਿਸਜ ਐਂਡ ਇੰਸੌਰੈਂਸ, ਬੀ.ਬੀ.ਏ.-ਲੋਜਿਸਟਿਕ ਐਂਡ ਸਪਲਾਈ ਚੇਨ ਮੈਨੇਜਮੈਂਟ, ਬੀ.ਬੀ.ਏ-ਹੋਸਪੀਟਲ ਮੈਨੇਜਮੈਂਟ, ਬੀ.ਐਸ.ਸੀ.-ਟਰੈਵਲ ਐਂਡ ਟੂਰਿਜ਼ਮ ਦੇ ਦਾਖ਼ਲੇ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਦਾਖ਼ਲਾ ਪੋਰਟਲ 'ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ | ਵਿਦਿਆਰਥੀ ਦਾਖਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲਜ ਵਿਖੇ ਸਥਾਪਿਤ ਹੈਲਪ ਡੈਸਕ 'ਤੇ ਆ ਕੇ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਦੀ ਪੁਰਾਣੀ ਬਸੀ ਸੜਕ ਤੇ ਨਗਰ ਕੌਂਸਲ ਵਾਲੇ ਵਾਰ-ਵਾਰ ਪੁੱਟ ਕੇ ਲਗਾ ਰਹੇ ਹਨ ਲੌਕ ਟਾਈਲਾਂ <br/> ਅਗਲੀ ਖ਼ਬਰ ਹੀਰਪੁਰ ਦੀ ਸੰਗਤ ਵਲੋਂ ਪੀ.ਜੀ.ਆਈ. ਬੱਸ ਸੇਵਾ ਲਈ 62 ਹਜ਼ਾਰ ਰੁ. ਦੀ ਰਾਸ਼ੀ ਭੇਟ <br/>
Ad Position 24