26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਇੰਜੀਨੀਅਰ ਭੁਪਿੰਦਰ ਸਿੰਘ ਨੂੰ ਪੀ.ਐੱਸ.ਪੀ.ਸੀ.ਐੱਲ. ਵਲੋਂ ਨਿੱਘੀ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 05-06-2025
ਮੋਰਿੰਡਾ, 4 ਜੂਨ (ਤਰਲੋਚਨ ਸਿੰਘ ਕੰਗ)-ਪੀ.ਐਸ.ਪੀ.ਸੀ.ਐਲ. ਵਿਚ ਲੰਮਾ ਸਮਾਂ ਨੌਕਰੀ ਕਰ ਚੁੱਕੇ ਇੰਜੀਨੀਅਰ ਭੁਪਿੰਦਰ ਸਿੰਘ ਨੂੰ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੇ ਮਿਲ ਕੇ ਰੰਗੀ ਪੈਲੇਸ ਮੋਰਿੰਡਾ ਵਿਚ ਨਿੱਘੀ ਵਿਦਾਇਗੀ ਦਿੱਤੀ | ਜਿਸ ਮੌਕੇ ਵੱਡੀ ਗਿਣਤੀ ਵਿਚ ਕਰਮਚਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਿੰਡਾ ਦੇ ਐਡੀਸ਼ਨਲ ਐੱਸ.ਡੀ.ਓ. ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਲੋਂ 33 ਸਾਲ ਲਗਾਤਾਰ ਬਿਜਲੀ ਬੋਰਡ (ਪੀ.ਐੱਸ.ਪੀ.ਸੀ.ਐੱਲ.) ਵਿਚ ਬੇਦਾਗ ਨੌਕਰੀ ਕੀਤੀ | ਜਿਹਨਾਂ ਦੀ ਕਾਰਗੁਜ਼ਾਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਯੂਨੀਅਨ ਦੇ ਨੁਮਾਇੰਦਿਆਂ ਨੇ ਭੁਪਿੰਦਰ ਸਿੰਘ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਕਸੀਅਨ ਮੰਡਲ ਖਰੜ੍ਹ ਇੰਦਰਜੀਤ, ਰਤਨ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਦੁੱਮਣਾ, ਵਰਿੰਦਰ ਸਿੰਘ, ਰੰਜੂ ਬਾਲਾ, ਜਰਨੈਲ ਸਿੰਘ, ਪਰਮਜੀਤ ਸਿੰਘ, ਰਣਜੋਧ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਿਮਰਪ੍ਰੀਤ ਸਿੰਘ, ਜੋਗਰਾਜ, ਬਲਵਿੰਦਰ ਰਡਿਆਲਾ, ਸ਼ੇਰ ਸਿੰਘ, ਸੁਖਵਿੰਦਰ ਸਿੰਘ, ਸੋਹਣ ਸਿੰਘ, ਪ੍ਰੀਤੀ ਸ਼ਰਮਾ, ਪਰਮਜੀਤ ਕੌਰ, ਹਰਮਨਜੀਤ ਕੌਰ, ਹਰਵੰਦਨਾ, ਨਵਦੀਪ ਕੌਰ, ਮਨਜਿੰਦਰ ਕੌਰ, ਸਤਵੀਰ ਸਿੰਘ, ਜਤਿੰਦਰ ਸਿੰਘ, ਜੇ.ਈ. ਪਾਰੁਲ ਪਰਮਾਰ, ਜੇਈ ਇਕਬਾਲ ਸਿੰਘ, ਪੰਡਿਤ ਵਜ਼ੀਰ ਚੰਦ, ਪਿ੍ੰਸੀਪਲ ਗੁਰਮੀਤ ਸਿੰਘ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲਮਾਜਰਾ, ਕਰਮਜੀਤ ਸਿੰਘ, ਹਰਨਾਮ ਸਿੰਘ ਡੱਲਾ, ਕਾਮਰੇਡ ਕਾਕਾ ਰਾਮ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਨੌਜਵਾਨਾਂ ਨੂੰ ਸਿਹਤਮੰਦ, ਸਸ਼ਕਤ ਅਤੇ ਉੱਜਵਲ ਭਵਿੱਖ ਵੱਲ ਲਿਜਾਉਣਾਂ ਹੈ-ਵਿਧਾਇਕ ਐਡਵੋਕ... ਅਗਲੀ ਖ਼ਬਰ ਮੋਰਿੰਡਾ ਦੀ ਪੁਰਾਣੀ ਬਸੀ ਸੜਕ ਤੇ ਨਗਰ ਕੌਂਸਲ ਵਾਲੇ ਵਾਰ-ਵਾਰ ਪੁੱਟ ਕੇ ਲਗਾ ਰਹੇ ਹਨ ਲੌਕ ਟਾਈਲਾਂ <br/>
Ad Position 24