01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤਾਂ ਲਈ ਡੇਰਾ ਬਾਬਾ ਸ੍ਰੀ ਚੰਦ ਜੀ ਨਿਰਮਾਣ ਆਸ਼ਰਮ ਭਨਾਮ ਵਿਖੇ 24 ਘੰਟੇ ਲੰਗਰਾਂ ਦੀ ਸੇਵਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-09-2025
ਸੁਖਸਾਲ, 2 ਸਤੰਬਰ (ਧਰਮ ਪਾਲ)-ਪਿਛਲੇ ਕਈ ਦਿਨਾਂ ਤੋਂ ਲੱਗੀ ਬਾਰਿਸ਼ ਕਾਰਨ ਹੜ ਪ੍ਰਭਾਵਿਤ ਲੋਕਾਂ ਦੇ ਰਹਿਣ ਅਤੇ ਖਾਣ ਪੀਣ ਲਈ ਸ੍ਰੀ ਚੰਦ ਨਿਰਮਾਣ ਆਸ਼ਰਮ ਭਨਾਮ ਵਿਖੇ ਸੰਤ ਬਾਬਾ ਉਮੇਦ ਗਿਰ ਮਹਾਰਾਜ ਅਤੇ ਬਾਬਾ ਕਮਲ ਦਾਸ ਜੀ ਮਹਾਰਾਜ ਦੀ ਅਗਵਾਈ ਵਿਚ ਪ੍ਰਬੰਧ ਬੀਤੀ ਰਾਤ ਤੋਂ ਚਲਾ ਦਿੱਤੇ ਗਏ ਹਨ | ਇਸ ਮੌਕੇ ਬਾਬਾ ਜੀ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਇੱਕ ਟਰਾਲਾ ਅਚਾਰ ਚਾਰਾ ਤੇ ਇੱਕ ਟਰਾਲਾ ਤੂੜੀ ਦਾ ਵੀਰ ਤਰਨਜੀਤ ਸਿੰਘ ਸਪੇਨ ਵਾਲਿਆ ਦੀ ਸਹਾਇਤਾ ਨਾਲ ਸੁਖਵਿੰਦਰ ਸਿੰਘ ਤੇ ਇਹਨਾਂ ਦੇ ਸਾਥੀ ਪਹੁੰਚਾ ਰਹੇ ਹਨ ਜਿਸ ਦਾ ਲੋਕ ਲਾਭ ਉਠਾ ਸਕਦੇ ਹਨ | ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ, ਗੌਰਵ ਰਾਣਾ, ਭਗਵੰਤ ਸਿੰਘ ਮਟੌਰ, ਹਿਤੇਸ਼ ਨੱਡਾ, ਅਮਿਤ ਨੱਡਾ, ਜੋਤੀ ਭਾਜੀ ਸ੍ਰੀ ਅਨੰਦਪੁਰ ਸਾਹਿਬ, ਬਲਵੀਰ ਖਾਨ ਆਦਿ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ਤੋਂ ਰਿਲੀਜ਼ ਵਧਣ ਦੇ ਬਾਵਜੂਦ ਰੋਪੜ ਹੈੱਡ ਵਰਕਸ 'ਤੇ ਪਾਣੀ ਦਾ ਵਹਾਅ ਘਟਿਆ <br/> ਅਗਲੀ ਖ਼ਬਰ ਅਰਜੁਨ ਆਯੁਰਵੈਦਿਕ ਹਸਪਤਾਲ ਰੋਪੜ ਵਲੋਂ ਬਿਨਾਂ ਆਪ੍ਰੇਸ਼ਨ ਤੋਂ ਗੋਡਿਆਂ ਦਾ ਕੀਤਾ ਇਲਾਜ <br/>
Ad Position 24