ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 3 ਸਤੰਬਰ (ਬੀਰ ਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਲਗਾਤਾਰ ਪੈ ਰਹੀ ਬਰਸਾਤ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਲਈ ਮੁਸੀਬਤਾਂ ਖੜੀਆਂ ਕਰ ਰਹੀ ਹੈ | ਘਟਨਾ ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਜੇਊਵਾਲ ਦੀ ਹੈ ਜਿੱਥੇ ਕਿ ਪੱਕੇ ਮਕਾਨ ਦੇ ਪਿਛਲੇ ਪਾਸੇ ਖੜੀ ਪਹਾੜੀ ਦਾ ਮਲਵਾ ਅਚਾਨਕ ਦੇਰ ਰਾਤ ਘਰ ਉੱਤੇ ਡਿੱਗ ਪਿਆ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤ ਨੂੰ ਨੁਕਸਾਨ ਪਹੁੰਚਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਇੱਕ ਉੱਚੀ ਪਹਾੜੀ ਖੜੀ ਹੋਈ ਹੈ, ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਹਿਲਾਂ ਪਹਾੜੀ ਦੀ ਥੋੜੀ ਥੋੜੀ ਮਿੱਟੀ ਹੇਠਾਂ ਗਿਰ ਰਹੇ ਸੀ ਪਰ ਬੀਤੀ ਰਾਤ ਮਿੱਟੀ ਦੇ ਵੱਡੇ-ਵੱਡੇ ਡਲੇ ਉਹਨਾਂ ਦੇ ਘਰ ਉੱਤੇ ਡਿਗ ਪਏ, ਜਿਸ ਕਾਰਨ ਘਰ ਦੀ ਛੱਤ ਦੀ ਚਾਰ ਦੁਆਰੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਖੁੱਲੇ ਰਕਬੇ ਵਿਚ ਪੈਂਦੀ ਇਸ ਪਹਾੜੀ ਤੋਂ ਮਿੱਟੀ ਚੁੱਕਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਵਾਪਰਨ ਤੋਂ ਰੋਕਿਆ ਜਾ ਸਕੇ |