ਬੇਲਾ, 5 ਸਤੰਬਰ (ਮਨਜੀਤ ਸਿੰਘ ਸੈਣੀ)-ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਦਾਊਦਪੂਰ ਅਤੇ ਫੱਸੇ ਵਿਖੇ ਵਿਖੇ ਪਿਛਲੇ ਪੰਜ ਛੇ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਨੇ ਢਾਹ ਲਗਾਈ ਹੋਈ ਹੈ ਜਿਸ ਕਰਕੇ ਇਲਾਕੇ ਦੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਮਿੱਟੀ ਦੇ ਥੈਲੇ ਭਰ ਕੇ ਲਗਾਏ ਜਾ ਰਹੇ ਹਨ ਪ੍ਰੰਤੂ ਭਾਖੜਾ ਅਤੇ ਬੁੱਧਕੀ, ਸੀਸਵਾਂ ਨਦੀਆਂ ਦਾ ਆ ਰਿਹਾ ਪਾਣੀ ਥੈਲੇ ਹੜ੍ਹਾਂ ਕੇ ਲਿਜਾ ਰਿਹਾ ਹੈ ਜਿਸ ਕਰਕੇ ਦਾਊਦਪੂਰ ਬੰਨ੍ਹ ਤੇ ਥੈਲੇ ਲਗਾ ਰਹੇ ਪ੍ਰਬੰਧਕਾਂ ਕਿਸਾਨ ਆਗੂ ਜਗੀਰ ਸਿੰਘ ਬਜੀਦਪੁਰ, ਜਸਪ੍ਰੀਤ ਸਿੰਘ ਗਧਰਾਮ, ਬਲਦੇਵ ਸਿੰਘ ਹਾਫੀਜਾਬਾਦ, ਜਿੰਦੂ ਖੋਖਰਾਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰਿਆ ਦੇ ਦੂਜੇ ਪਾਸੇ ਦਰਿਆ ਦੇ ਐਨ ਵਿਚਕਾਰ ਰੇਤੇ ਦਾ ਟਿੱਬਾ (ਬਰੇਤੀ) ਲੱਗਾ ਹੋਇਆ ਹੈ ਜੇਕਰ ਉਸ ਵਿਚਕਾਰੋਂ ਵੀਹ ਕੁ ਫੁੱਟ ਚੌੜੀ ਡਰੇਨ ਪੁੱਟ ਦਿੱਤੀ ਜਾਵੇ ਤਾਂ ਦਰਿਆ ਦਾ ਪਾਣੀ ਸਿੱਧਾ ਵਗਣਾ ਸ਼ੁਰੂ ਹੋ ਜਾਵੇਗਾ ਜਿਸ ਕਰਕੇ ਦਾਊਦਪੂਰ ਅਤੇ ਫੱਸੇ ਢਾਹ ਲੱਗਣੀ ਹਟ ਜਾਵੇਗੀ ਲੱਖਾਂ ਰੁਪਏ ਦਾ ਰੋਜਾਨਾ ਨੁਕਸਾਨ ਬਚ ਜਾਵੇਗਾ | ਇਸ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਹਿਮਤੀ ਪ੍ਰਗਟਾਈ ਅਤੇ ਰੋਪੜ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੇ ਨਵਾਂ ਸ਼ਹਿਰ ਦੇ ਅਧਿਕਾਰੀਆਂ ਨਾਲ ਮਿਲ ਕੇ ਮੌਕਾ ਦੇਖਿਆ ਅਤੇ ਵੱਡੀਆਂ ਪੋਕ ਲਾਈਨ ਅਤੇ ਜੇਸੀਬੀ ਮਸ਼ੀਨਾਂ ਦਾ ਪ੍ਰਬੰਧ ਵੀ ਆਪ ਕੀਤਾ ਪ੍ਰੰਤੂ ਨਵਾਂ ਸ਼ਹਿਰ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦਰਿਆ ਵਿਚ ਵਣ ਵਿਭਾਗ ਦੀ ਜਮੀਨ ਤੇ ਨਜਾਇਜ਼ ਕਬਜ਼ਾ ਕਰੀ ਬੈਠੇ ਕਿਸੇ ਸਾਬਕਾ ਆਈ.ਏ.ਐਸ. ਅਧਿਕਾਰੀ ਨੂੰ ਇਸ ਦੀ ਵਟਸਐਪ ਚੈਟ ਤੇ ਸਾਰੀ ਜਾਣਕਾਰੀ ਦੇ ਦਿੱਤੀ ਪ੍ਰਸ਼ਾਸਨ ਅਤੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਕਿ ਇੱਧਰਲੇ ਪਿੰਡਾਂ ਦੇ ਲੋਕ ਵਿਰੋਧ ਕਰ ਰਹੇ ਹਨ ਅਤੇ ਇਸ ਥਾਂ 'ਤੇ ਮਸ਼ੀਨਾਂ ਚੱਲ ਨਹੀਂ ਸਕਦੀਆਂ ਵੀਡੀਓ ਬਣਾ ਕੇ ਡਿਪਟੀ ਕਮਿਸ਼ਨਰ ਅਤੇ ਕਿ੍ਸ਼ਨ ਕੁਮਾਰ ਨੂੰ ਭੇਜ ਦਿੱਤੀਆਂ ਅਤੇ ਮਸ਼ੀਨਾਂ ਵਾਪਿਸ ਕਰ ਦਿੱਤੀਆਂ ਜਦੋਂਕਿ ਪਾਰਲੇ ਪਿੰਡਾਂ ਦੇ ਲੋਕਾਂ ਨੇ ਸਾਨੂੰ ਆਪ ਹੀ ਕਿਹਾ ਸੀ ਡਰੇਨ ਬਨਣ ਦਾ ਸਾਨੂੰ ਕੋਈ ਇਤਿਰਾਜ ਨਹੀਂ ਹੈ ਜਿੱਥੇ ਡਰੇਨ ਪੁਟਣੀ ਸੀ ਉਥੋ ਬੰਨ੍ਹ ਕਰੀਬ ਇੱਕ ਕਿਲੋਮੀਟਰ ਦੂਰ ਹੈ | ਸਾਡੇ ਬੰਦੇ ਮਸ਼ੀਨ ਅਪਰੇਟਰ, ਅਤੇ ਰੋਪੜ ਦੇ ਮਾਈਨਿੰਗ ਅਧਿਕਾਰੀਆਂ ਨੂੰ ਨਾਲ ਲੈ ਕੇ ਸਾਰੇ ਪਾਸੇ ਘੁੰਮ ਕੇ ਦੇਖ ਕੇ ਆਏ ਸੀ ਅਜਿਹਾ ਕੁਝ ਨਹੀਂ ਸੀ ਕਿ ਜਿੱਥੇ ਮਸ਼ੀਨਾਂ ਨਾ ਚੱਲ ਸਕਣ ਅਤੇ ਕੋਈ ਰੁਕਾਵਟ ਪੈਦਾ ਹੋਵੇ | ਉਕਤ ਆਗੂਆਂ ਨੇ ਕਿਹਾ ਕਿ ਨਵੇਂ ਸ਼ਹਿਰ ਦਾ ਮਾਇਨਿੰਗ ਵੀਭਾਗ ਦਾ ਐਕਸੀਅਨ ਆਪ ਨਜਾਇਜ ਕਬਜਾ ਧਾਰੀਆਂ ਨੂੰ ਸਾਡੀਆਂ ਵਟਸਐਪ ਤੇ ਵੀਡੀਓਜ਼ ਬਣਾ ਕੇ ਨਾਲ ਦੀ ਨਾਲ ਭੇਜ ਰਿਹਾ ਸੀ ਜਿਸ ਦੇ ਸਾਡੇ ਕੋਲ ਸਬੂਤ ਹਨ | ਅੱਜ ਜਦੋਂ ਉਕਤ ਨਵਾਂ ਸ਼ਹਿਰ ਦੇ ਮਾਈਨਿੰਗ ਅਧਿਕਾਰੀ ਸਵੇਰੇ ਸਵੇਰੇ ਦਾਊਦਪੂਰ ਮੌਕਾ ਦੇਖਣ ਆਇਆ ਤਾਂ ਬੰਨ੍ਹ ਤੇ ਕੰਮ ਕਰ ਰਹੇ ਲੋਕਾਂ ਨੇ ਘੇਰ ਲਿਆ ਅਤੇ ਦੁਪਹਿਰ ਤੱਕ ਜਦੋਂ ਐਸ ਡੀ ਐਮ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਡੀ.ਐਸ.ਪੀ. ਮਨਜੀਤ ਸਿੰਘ ਅÏਲਖ ਨੇ ਆਪਣੀ ਜਿੰਮੇਵਾਰੀ ਤੇ ਡਰੇਨ ਪੁੱਟਣ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਅਧਿਕਾਰੀਆਂ ਨੂੰ ਲੰਗਰ ਪਾਣੀ ਛਕਾ ਕੇ ਭੇਜਿਆ ਗਿਆ ਅਤੇ ਪ੍ਰਸ਼ਾਸਨ ਨੂੰ ਤਾੜਨਾ ਵੀ ਕੀਤੀ ਕਿ ਜੇਕਰ ਡਰੇਨ ਨਾ ਪੁੱਟੀ ਗਈ ਤਾਂ ਦਾਊਦਪੂਰ ਅਤੇ ਫੱਸੇ ਦੇ ਬੰਨ੍ਹ ਦਾ ਮਜਬੂਤੀ ਕਰਨ ਦਾ ਕੰਮ ਬੰਦ ਕਰਕੇ ਰੋਪੜ ਜਲੰਧਰ ਮਾਰਗ ਦੀ ਆਵਾਜਾਈ ਬੰਦ ਕਰਕੇ ਧਰਨਾ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੂੰ ਦਾਊਦਪੂਰ ਅਤੇ ਫੱਸੇ ਬੰਨਾ ਤੇ ਆਉਣ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਵਾਂ ਸ਼ਹਿਰ ਦੇ ਸਾਰੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਜਾਇਦਾਦ, ਬੈਂਕ ਖਾਤੇ , ਮਾਇਨਿੰਗ ਮਾਫੀਆ ਨਾਲ ਅਤੇ ਨਜਾਇਜ ਕਬਜਾਧਾਰੀਆਂ ਨਾਲ ਸਾਂਝ ਦੀ ਜਾਂਚ ਕੀਤੀ ਜਾਵੇ ਕਿਉਂਕਿ ਉਕਤ ਅਧਿਕਾਰੀ ਬੇਲਾ ਵਾਲੀ ਸਾਈਡ ਮੋਹਨ ਮਾਜਰੇ ਫੱਸੇ ਜਿੱਥੇ ਅੱਜ ਦਰਿਆ ਨੇ ਢਾਹ ਲਗਾਹ ਹੋਈ ਹੈ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਨਵੇਂ ਸ਼ਹਿਰ ਦਾ ਏਰੀਆ ਦੱਸ ਕੇ ਪਿਛਲੇ ਦਸ ਬਾਰਾਂ ਸਾਲ ਤੋਂ ਗੈਰ ਕਾਨੂੰਨੀ ਮਾਇਨਿੰਗ ਕਰਵਾਉਦੇ ਆ ਰਹੇ ਹਨ |