ਨੂਰਪੁਰ ਬੇਦੀ ਇਲਾਕੇ ਦਾ ਪਿੰਡ ਸ਼ਾਹਪੁਰ ਬੇਲਾ 5 ਦਿਨਾਂ ਤੋਂ ਸਤਲੁਜ ਦੇ ਪਾਣੀ 'ਚ ਘਿਰਿਆ <br/>
ਸ਼ਾਹਪੁਰ ਬੇਲਾ ਦੇ ਲੋਕ ਸਮਾਜ ਸੇਵੀ ਸੰਸਥਾ ਵਲੋਂ ਦਿੱਤੀ ਰਾਹਤ ਸਮੱਗਰੀ ਵਾਪਸ ਕਰਦੇ ਹੋਏ | (ਸੱਜੇ) ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ਤੋਂ ਸ਼ਾਹਪੁਰ ਬੇਲਾ ਨੂੰ ਜਾਂਦੀ ਲਿੰਕ ਸੜਕ ਹੜ੍ਹ ਦੇ ਪਾਣੀ ਵਿਚ ਡੁੱਬੀ ਹੋਈ | ਤਸਵੀਰਾਂ: ਹਰਦੀਪ ਸਿੰਘ ਢੀਂਡਸਾ
<br/>
06-09-2025
ਉੱਜੜੀਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਪਿੰਡ ਵਾਸੀਆਂ ਸਰਪੰਚ ਮਲਕੀਤ ਸਿੰਘ, ਚਰਨਜੀਤ ਸਿੰਘ, ਦਵਿੰਦਰ ਸਿੰਘ, ਹਿੰਮਤ ਸਿੰਘ, ਜਗਵੀਰ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ ਸਾਂ ਸਰਪੰਚ, ਅਜਮੇਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਦੀਆਂ ਜ਼ਮੀਨਾਂ, ਸੜਕਾਂ, ਰਸਤਿਆਂ ਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿੰਡ ਨੂੰ ਜਾਂਦਾ ਰਸਤਾ ਹਰ ਸਾਲ ਹੜ੍ਹ ਕਾਰਨ ਪਾਣੀ ਵਿਚ ਡੁੱਬ ਜਾਂਦਾ ਹੈ | ਜਿਸ ਕਰਕੇ ਲੋਕ ਪਾਣੀ ਵਿਚ ਘਿਰ ਜਾਂਦੇ ਹਨ | ਉਨ੍ਹਾਂ ਮੰਗ ਕੀਤੀ ਕਿ ਨੁਕਸਾਨੇ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਿੰਡ ਨੂੰ ਹੜ੍ਹ 'ਚ ਸੰਪਰਕ ਟੁੱਟਣ ਤੋਂ ਬਚਾਇਆ ਜਾਵੇ |