21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੀਨੀਅਰ ਸਿਟੀਜ਼ਨਸ ਕੌਂਸਲ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 06-09-2025
ਰੂਪਨਗਰ, 5 ਸਤੰਬਰ (ਯਸ਼ਵੰਤ ਬੱਸੀ)-ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਮੀਟਿੰਗ ਹਾਲ ਵਿਚ ਪਰਮਿੰਦਰ ਬੀਰ ਸਿੰਘ ਚੀਮਾ ਸੀਨੀਅਰ ਵਾਈਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਸ਼ਬਦ ਗਾਇਨ ਨਾਲ ਸ਼ੁਰੂ ਹੋਈ ਇਸ ਮੀਟਿੰਗ ਵਿਚ ਇੰਡਸ ਹਸਪਤਾਲ ਗਰੁੱਪ ਦੇ ਵੈਲਮਡ ਟਰਾਈਸਿਟੀ ਹਸਪਤਾਲ ਘੜੂੰਆ ਦੇ ਡਾ. ਨਵੀਨ ਨੇ ਪ੍ਰੋਜੈਕਟਰ ਰਾਹੀਂ ਇਸ ਹਸਪਤਾਲ ਦੀ ਫੈਕਿਲਟੀ ਅਤੇ ਸਹੂਲਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਲੈਬ ਟੀਮ ਵਲੋਂ ਕੌਂਸਲ ਮੈਂਬਰਾਂ ਨੂੰ ਬਲੱਡ ਪ੍ਰੈੱਸ਼ਰ ਅਤੇ ਸੂਗਰ ਟੈੱਸਟ ਲਈ ਫਰੀਂ ਸੇਵਾਵਾਂ ਦਿੱਤੀਆਂ ਗਈਆਂ | ਮੀਟਿੰਗ ਦੌਰਾਨ ਕੌਂਸਲ ਦੇ ਮੈਂਬਰ ਕੇਹਰ ਸਿੰਘ ਨੇ ਗੀਤ, ਮੋਹਨ ਸਿੰਘ ਪਪਰਾਲਾ ਨੇ ਕਵਿਤਾ, ਕਰਨੈਲ ਸਿੰਘ ਨੇ ਬਜ਼ੁਰਗਾਂ ਦੇ ਜੀਵਨ, ਸ੍ਰੀਮਤੀ ਭਗਵੰਤ ਕੌਰ ਨੇ ਰਾਖੀ ਦੇ ਤਿਓਹਾਰ ਗੁਰਚਰਨ ਸਿੰਘ ਬਿੰਦਰਾ ਨੇ ਹੜ੍ਹਾਂ ਦੀ ਸਥਿਤੀ ਬਾਰੇ ਵਿਚਾਰ ਪੇਸ਼ ਕੀਤੇ | ਕੌਂਸਲ ਵਲੋਂ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ, ਇੰਦਰਜੀਤ ਸਿੰਘ ਅਤੇ ਹੜ੍ਹਾਂ ਵਿਚ ਵਿਛੜੀਆਂ ਰੂਹਾਂ ਨੂੰ ਮੋਨ ਰੱਖ ਕੇ ਸਰਧਾਂਜਲੀ ਦਿੱਤੀ ਗਈ | ਇਸ ਸਮੇਂ ਕਾਰਜਕਾਰਨੀ ਮੈਂਬਰ ਸ੍ਰੀ ਮਤੀ ਦਲਬੀਰ ਕੌਰ ਚੀਮਾ, ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ, ਸੁਰੇਸ਼ ਚੰਦਰ, ਹਰਬੰਸ ਸਿੰਘ, ਹਜੂਰਾ ਸਿੰਘ, ਸਰਬਜੀਤ ਸਿੰਘ ਅਤੇ ਕੇਹਰ ਸਿੰਘ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਲਾਜ ਦੌਰਾਨ ਅਗਿਆਤ ਮਹਿਲਾ ਦੀ ਮੌਤ ਅਗਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦਾ ਪਿੰਡ ਸ਼ਾਹਪੁਰ ਬੇਲਾ 5 ਦਿਨਾਂ ਤੋਂ ਸਤਲੁਜ ਦੇ ਪਾਣੀ 'ਚ ਘਿਰਿਆ <br/>
Ad Position 24