21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨੂੰਹੋਂ ਕਾਲੋਨੀ ਵਿਚ ਸ੍ਰੀ ਗਣੇਸ਼ ਚਤੁਰਥੀ ਸਮਾਗਮ ਵਿਚ ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਅਜੀਤ ਡੈਸਕ 06-09-2025
ਘਨੌਲੀ, 5 ਸਤੰਬਰ ( ਜਸਵੀਰ ਸਿੰਘ ਸੈਣੀ)-ਰੂਪਨਗਰ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਨੂੰਹੋਂ ਕਲੋਨੀ ਯੂਵਾ ਸੰਘ ਵਲੋਂ ਆਯੋਜਿਤ ਸ਼੍ਰੀ ਗਣੇਸ਼ ਚਤੁਰਥੀ ਮਹੋਤਸਵ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿਸ ਦੀ ਸਮਾਪਤੀ ਅੱਜ ਗਣੇਸ਼ ਵਿਸਰਜਨ ਨਾਲ ਹੋਈ | ਇਸ ਦੌਰਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਉਤਸਵ ਸਮਾਜ ਵਿਚ ਭਾਈਚਾਰਕ ਸਾਂਝ, ਏਕਤਾ ਅਤੇ ਸਕਾਰਾਤਮਕ ਊਰਜਾ ਦਾ ਸੰਦੇਸ਼ ਦਿੰਦੇ ਹਨ | ਉਨ੍ਹਾਂ ਨੇ ਆਯੋਜਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਨਾਲ ਜੋੜਨ ਦਾ ਇਹ ਯਤਨ ਕਾਬਿਲ-ਏ-ਤਾਰੀਫ਼ ਹੈ | ਇਸ ਮੌਕੇ 'ਤੇ ਭਾਜਪਾ ਯੂਵਾ ਮੋਰਚਾ ਦੇ ਕਈ ਅਹੁਦੇਦਾਰ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਜ਼ਿਲ੍ਹਾ ਯੂਵਾ ਪ੍ਰਧਾਨ ਐਡਵੋਕੇਟ ਅਮਨ ਕਾਬੜਵਾਲ, ਭਾਜਪਾ ਰੂਪਨਗਰ ਸ਼ਹਿਰ ਯੂਵਾ ਮੋਰਚਾ ਪ੍ਰਧਾਨ ਐਡਵੋਕੇਟ ਨਿਸ਼ਾਂਤ ਰਾਣਾ, ਘਨੌਲੀ ਯੂਵਾ ਮੋਰਚਾ ਪ੍ਰਧਾਨ ਸਤਨਾਮ ਸਿੰਘ, ਜ਼ਿਲ੍ਹਾ ਆਈ.ਟੀ. ਇੰਚਾਰਜ ਅੱਦਿਤਿਆ ਤਿਵਾੜੀ ,ਅਤੇ ਜ਼ਿਲ੍ਹਾ ਯੂਵਾ ਮੈਂਬਰ ਸਾਹਿਲ ਯਾਦਵ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ <br/> ਅਗਲੀ ਖ਼ਬਰ ਆਈ. ਟੀ. ਆਈ. ਨੰਗਲ ਦੇ ਸਟਾਫ਼ ਵਲੋਂ ਹੜ੍ਹ ਪੀੜਤਾਂ ਨੂੰ ਭੇਜਿਆ 50 ਕੁਇੰਟਲ ਪਸ਼ੂਆਂ ਦਾ ਚਾਰਾ <br/>
Ad Position 24