21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਦੀ ਲੜਕੀਆਂ ਦੀ ਕਬੱਡੀ ਟੀਮ ਪਹਿਲਾ ਸਥਾਨ ਹਾਸਲ ਕਰਦਿਆਂ ਟਰਾਫ਼ੀ 'ਤੇ ਹੋਈ ਕਾਬਜ਼ <br/>

Ad Position 21
No active advertisement
ਅਜੀਤ ਡੈਸਕ 06-09-2025
ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੀ.ਐਮ ਸ੍ਰ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਤੋਂ ਨਵੋਦਿਆ ਵਿਦਿਆਲਿਆ ਸਮਿਤੀ ਵਲੋਂ ਕਰਨਾਟਕਾ 'ਚ ਕਰਵਾਏ ਕੌਮੀ ਪੱਧਰ ਦੇ ਕਬੱਡੀ ਟੂਰਨਾਮੈਂਟ ਵਿਚ ਲੜਕੀਆਂ ਦੇ ਅੰਡਰ 17 ਸਾਲਾਂ ਵਰਗ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਟਰਾਫ਼ੀ ਤੇ ਕਬਜ਼ਾ ਕੀਤਾ ਹੈ | ਸਕੂਲ ਅਧਿਆਪਕ ਰਵਿੰਦਰ ਸਿੰਘ ਨੇ ਦੱਸਿਆ ਕਿ ਟੀਮ ਦੇ ਸਕੂਲ ਵਿਚ ਪਰਤਣ ਤੇ ਵਾਈਸ ਪਿ੍ੰਸੀਪਲ ਕੇ ਸੂਦ ਵਲੋਂ ਸਨਮਾਨਿਤ ਕੀਤਾ ਗਿਆ | ਉਨਾਂ ਦੱਸਿਆ ਕਿ ਕਰਨਾਟਕਾ ਦੇ ਸ਼ਹਿਰ ਬਾਲਾਕੋਟ ਵਿਚ ਕਰਵਾਏ ਇਨਾਂ ਮੁਕਾਬਲਿਆਂ ਚੰਡੀਗੜ੍ਹ ਖੇਤਰ ਦੀਆਂ ਲੜਕੀਆਂ ਦੀਆਂ ਸਾਰੀਆਂ ਟੀਮਾਂ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਤੋਂ ਸਿਖਲਾਈ ਪ੍ਰਾਪਤ ਕਰਕੇ ਇਸ ਟੂਰਨਾਮੈਂਟ ਵਿਚ ਭਾਗ ਲੈਣ ਲਈ ਗਈਆਂ ਸਨ | ਜਿਨਾਂ ਨੇ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਮਾਣਮੱਤੀ ਪ੍ਰਾਪਤੀ ਲਈ ਪਿ੍ੰਸੀਪਲ ਰਤਨਪਾਲ ਗੁਪਤਾ ਅਤੇ ਵਾਈਸ ਪਿ੍ੰਸੀਪਲ ਕੇ ਕੇ ਸੂਦ ਨੇ ਸਮੂਹ ਵਿਦਿਆਰਥੀਆਂ ਖਿਡਾਰਨਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ ਅਤੇ ਟੀਮ ਦੇ ਕੋਚ ਅੰਮਿ੍ਤ ਪਾਲ ਸਿੰਘ ਅਤੇ ਟੀਮ ਮੈਨੇਜਰ ਸ੍ਰੀਮਤੀ ਲਵਲੀ ਬਾਲਾ ਨੂੰ ਵੀ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨੂੰ ਰੋਕਣ ਲਈ ਅਗਾੳਾੂ ਪ੍ਰਬੰਧ ਕਰਨ 'ਚ ਫ਼ੇਲ੍ਹ ਹੋਈ ਸੂਬਾ ਸਰਕਾਰ - ਡਾ. ਚੀਮਾ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਲਕਸ਼ਮੀ ਨਰਾਇਣ ਮੰਦਰ ਦੇ ਰਾਹਤ ਕਾਰਜਾਂ ਲਈ ਸ੍ਰੀ ਸਨਾਤਨ ਧਰਮ ਸਭਾ ਦੇ ਹੁਕਮਾਂ ਦੀ ਕਰੇਗੀ ਪਾਲਣਾ-ਪ੍ਰਧਾਨ...
Ad Position 24