27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹੜ੍ਹ ਰਾਹਤ ਲਈ ਰੂਪਨਗਰ 'ਚ ਸੰਸਥਾਵਾਂ ਹੋਈਆਂ ਸਰਗਰਮ <br/>

Ad Position 21
No active advertisement
ਅਜੀਤ ਡੈਸਕ 07-09-2025
ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਵਿਚ ਹੜ੍ਹਾਂ ਨਾਲ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਰੂਪਨਗਰ ਵਿਚ ਵੱਡੀ ਗਿਣਤੀ ਸੰਸਥਾਵਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਦਾਨ ਵਿਚ ਉਤਰੀਆਂ ਹਨ | ਅੱਜ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚੋਂ 18 ਟਰੱਕ ਅਤੇ 5 ਪਿਕਅਪ ਵਾਹਨ ਪਸ਼ੂਆਂ ਦਾ ਚਾਰਾ, ਬਿਸਕੁਟ, ਮੈਡੀਕਲ ਕਿੱਟਾਂ ਅਤੇ ਹੋਰ ਰਾਹਤ ਸਮੱਗਰੀ ਨਾਲ ਰਵਾਨਾ ਕੀਤੇ ਗਏ | ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੀ ਮੌਜੂਦ ਸਨ, ਜਿਨ੍ਹਾਂ ਨੇ ਗੁਰਦੁਆਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਸੰਤ ਮਹਾਂਪੁਰਸ਼ਾਂ ਸਮਾਜ ਸੇਵੀ ਸੰਸਥਾਵਾਂ ਦੇ ਇਹਨਾਂ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਉਹਨਾਂ ਕਿਹਾ ਕਿ ਇਸ ਆਫਤ ਦੀ ਘੜੀ ਵਿਚ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕਰਨ ਦੀ ਮਿਸਾਲ ਪੈਦਾ ਕੀਤੀ ਹੈ | ਅੱਜ ਰਵਾਨਾ ਹੋਏ ਰਾਹਤ ਕਾਫਲੇ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵਲੋਂ ਭੇਜੇ 5 ਟਰੱਕ ਅਤੇ 5 ਪਿਕਅਪ ਵਾਹਨ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਅਮਰਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਨੌਜਵਾਨਾਂ ਨੇ ਸੇਵਾ ਲਈ ਰਵਾਨਾ ਕੀਤਾ | ਬਾਬਾ ਅਵਤਾਰ ਸਿੰਘ ਵਲੋਂ ਕੁੱਝ ਦਿਨ ਪਹਿਲਾਂ ਵੀ 12 ਟਰੱਕਾਂ ਦੀ ਪਹਿਲੀ ਖੇਪ ਭੇਜੀ ਗਈ ਸੀ | ਅੱਜ ਗੁਰਮੁਖ ਸਿੰਘ ਸੈਣੀ ਪਰਿਵਾਰ ਵਲੋਂ ਇੱਕ ਟਰੱਕ, ਜਦਕਿ ਮਾਤਾ ਗੁਜਰੀ ਹਾਲ, ਸ਼ਹੀਦ ਭਗਤ ਸਿੰਘ ਨਗਰ ਅਤੇ ਜੁਝਾਰ ਸਿੰਘ ਨਗਰ ਦੀ ਸੰਗਤ ਵਲੋਂ 2 ਟਰੱਕ ਸਮਗਰੀ, ਇਸਦੇ ਨਾਲ ਹੀ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਰੂਪਨਗਰ ਵਲੋਂ 51,000 ਰੁਪਏ ਦੀ ਦੀ ਨਕਦ ਭੇਟਾ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੂੰ ਦਿੱਤੀ | ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਅਸਲ ਸੇਵਾ ਹੜ੍ਹਾਂ ਤੋਂ ਬਾਅਦ ਸ਼ੁਰੂ ਹੋਵੇਗੀ, ਜਦੋਂ ਕਿਸਾਨਾਂ ਦੀ ਜ਼ਮੀਨ ਮੁੜ ਤਿਆਰ ਕਰਨ ਲਈ ਬੀਜ, ਖਾਦ ਅਤੇ ਪਧਰੀ ਕਰਨ ਵਿਚ ਸਹਿਯੋਗ ਦੇਣਾ ਪਵੇਗਾ | ਇਸ ਮੌਕੇ ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲੇ, ਸੁਖਪਾਲ ਸਿੰਘ ਸੁੱਖੀ ਝੰਝੇੜੀ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਸੁਰਮੁਖ ਸਿੰਘ ਸੈਣੀ, ਸੁਖਵਿੰਦਰ ਸਿੰਘ ਪਟਵਾਰੀ, ਜਸਵੰਤ ਸਿੰਘ ਨੰਬਰਦਾਰ, ਕਾਹਨ ਸਿੰਘ, ਸੱਜਣ ਸਿੰਘ ਅਤੇ ਰਣਜੀਤ ਸਿੰਘ ਸੈਣੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸਦੇ ਨਾਲ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ, ਐਡਵੋਕੇਟ ਡੀ ਐਸ ਦਿਓਲ, ਡਾ. ਜੇ ਕੇ ਸ਼ਰਮਾ, ਹਰਮਿੰਦਰ ਪਾਲ ਸਿੰਘ ਭੁੰਡੀ, ਜੀ ਐਸ ਕਪੂਰ, ਡਾ. ਭੀਮ ਸੇਨ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਸ਼ਾਮਲ ਸਨ |
ਖ਼ਾਲਸਾ ਏਡ ਵਲੋਂ ਦੂਜੀ ਖੇਪ ਦੀ ਤਿਆਰੀ:
ਦੂਜੇ ਪਾਸੇ, ਖ਼ਾਲਸਾ ਏਡ ਰੂਪਨਗਰ ਵਲੋਂ ਕਲਗੀਧਰ ਕੰਨਿਆ ਪਾਠਸ਼ਾਲਾ ਸਕੂਲ ਵਿਚ ਬਣਾਏ ਕਲੈਕਸ਼ਨ ਸੈਂਟਰ 'ਤੇ ਵੱਡੀ ਗਿਣਤੀ ਸੰਗਤਾਂ ਅਤੇ ਸੰਸਥਾਵਾਂ ਰਾਹਤ ਸਮਗਰੀ ਜਮ੍ਹਾਂ ਕਰਵਾ ਰਹੀਆਂ ਹਨ | ਇੱਥੇ ਬੀਬੀਆਂ ਦਾ ਇੱਕ ਗਰੁੱਪ ਲਗਾਤਾਰ ਸਮੱਗਰੀ ਦੀ ਪੈਕਿੰਗ ਅਤੇ ਸਟਿਕਰਿੰਗ ਵਿਚ ਸੇਵਾ ਕਰ ਰਿਹਾ ਹੈ | ਖ਼ਾਲਸਾ ਏਡ ਵਲੋਂ ਪਹਿਲੀ ਖੇਪ ਕਪੂਰਥਲਾ ਭੇਜੀ ਜਾ ਚੁੱਕੀ ਹੈ, ਜਦਕਿ ਦੂਜੀ ਖੇਪ ਦੇ ਦੋ ਟਰੱਕ ਕੱਲ ਰਵਾਨਾ ਹੋਣਗੇ | ਸੇਵਾਦਾਰਾਂ ਅਜਮੇਰ ਸਿੰਘ ਫਤਿਹ ਪਿ੍ੰਟਿੰਗ ਪ੍ਰੈਸ ਵਾਲੇ, ਕੁਲਤਾਰ ਸਿੰਘ ਸੈਣੀ (ਰਜਨੀ ਹਰਬਲ ਵਾਲੇ), ਮਨਦੀਪ ਸਿੰਘ ਘਨੌਲੀ, ਮਨਜਿੰਦਰ ਸਿੰਘ ਮਨੀ ਅਤੇ ਹੋਰਾਂ ਨੇ ਦੱਸਿਆ ਕਿ ਇੱਥੇ ਸਿਰਫ਼ ਸਮੱਗਰੀ ਹੀ ਸਵੀਕਾਰ ਕੀਤੀ ਜਾਂਦੀ ਹੈ, ਨਗਦੀ ਨਹੀਂ | ਲੋੜ ਮੁਤਾਬਕ ਦਵਾਈਆਂ, ਰਾਸ਼ਨ, ਕੰਬਲ, ਤਰਪਾਲਾਂ, ਆਟਾ, ਚਾਵਲ ਆਦਿ ਵਿਉਂਤਬੱਧ ਤਰੀਕੇ ਨਾਲ ਪੈਕ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਪਿੰਡ ਭਨੂੰਹਾ 'ਚ ਪਾਣੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ 28 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀ ਗਿ੍ਫ਼ਤਾਰ <br/>
Ad Position 24