20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਾਟੇ ਤੇ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-09-2025
ਰੂਪਨਗਰ, 21 ਸਤੰਬਰ (ਸਤਨਾਮ ਸਿੰਘ ਸੱਤੀ)-69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਅਧੀਨ ਕਰਾਟੇ ਅਤੇ ਕਿੱਕ ਬੌਕਸਿੰਗ ਦੇ ਮੁਕਾਬਲੇ ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਚ ਕਰਵਾਏ ਗਏ | ਇਨ੍ਹਾਂ ਵਿਚ ਖ਼ਾਲਸਾ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਲੜਕੀਆਂ ਦੇ ਕਰਾਟੇ ਮੁਕਾਬਲਿਆਂ ਵਿਚ ਹਰਮਨਜੀਤ ਕੌਰ, ਗੁਰਸ਼ਰਨਜੀਤ ਕੌਰ, ਨੈਨਾ ਅਤੇ ਨਵਜੋਤ ਕੌਰ ਨੇ ਪਹਿਲਾ ਸਥਾਨ, ਪਰਵੀਨ ਕੌਰ ਨੇ ਦੂਜਾ ਸਥਾਨ,ਲੜਕਿਆਂ ਦੇ ਕਰਾਟੇ ਮੁਕਾਬਲੇ ਵਿਚ ਜਸਕਰਨ ਸਿੰਘ, ਯਾਕੂਬ ਅਤੇ ਨਵੀਨ ਪਹਿਲੇ ਜਦਕਿ ਅਨੀਸ਼, ਬੰਟੀ, ਅਵਿਜੋਤ, ਕੁਨਾਲ ਅਤੇ ਮਿਰਦੁਲ ਨੇ ਦੂਜਾ,ਲੜਕੀਆਂ ਦੇ ਕਿੱਕ ਬੋਕਸਿੰਗ ਵਿਚ ਸ਼ਿਫਾ, ਜਸ਼ਨਪ੍ਰੀਤ ਕੌਰ, ਆਰਤੀ, ਨਵਜੋਤ ਕੌਰ, ਗੁਰਸ਼ਰਨਜੀਤ ਕੌਰ ਅਤੇ ਨੈਨਾ ਨੇ ਪਹਿਲਾ, ਲੜਕਿਆਂ ਦੇ ਕਿੱਕ ਬੋਕਸਿੰਗ ਮੁਕਾਬਲੇ ਵਿਚ ਸਮੀਰ ਝਾ, ਨਵੀਨ, ਕੁਨਾਲ, ਅਨੀਸ਼, ਯਾਕੂਬ ਅਤੇ ਮਿ੍ਦੁਲ ਨੇ ਪਹਿਲਾਂ ਜਦਕਿ ਮੰਗਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਸਕੂਲ ਵਾਪਸੀ 'ਤੇ ਹਰਬੰਸ ਸਿੰਘ ਕੰਧੋਲਾ, ਮੈਨੇਜਰ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਪ੍ਰਾਪਤੀ ਲਈ ਕੋਚ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਵੀ ਖਿਡਾਰੀਆਂ ਨੂੰ ਭਵਿੱਖ ਦੀਆਂ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਨਵਤੇਜ ਸਿੰਘ, ਗੁਰਪ੍ਰੀਤ ਕੌਰ (ਇੰਚਾਰਜ ਖ਼ਾਲਸਾ ਮਾਡਲ ਸਕੂਲ), ਕੋਚ ਮਨਜਿੰਦਰ ਸਿੰਘ, ਕਰਮਜੀਤ ਕੌਰ, ਅਨੀਤਾ ਸਮੇਤ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕੰਡਰੀ ਸਕੂਲ ਬਜਰੂੜ ਦਾ ਵਿਦਿਆਰਥੀ ਸਾਹਿਲ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲਿਆਂ ਦਾ ਬਣਿਆ ਬਾਦਸ਼ਾਹ <br/> ਅਗਲੀ ਖ਼ਬਰ ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ <br/>
Ad Position 24