20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-09-2025
ਪੁਰਖਾਲੀ, 21 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਐੱਮ. ਬੀ. ਏ., ਬੀ.ਬੀ.ਏ. ਅਤੇ ਬੀ. ਕਾਮ ਦੇ ਵਿਦਿਆਰਥੀਆਂ ਨੂੰ ਆਧੁਨਿਕ ਵਿੱਤੀ ਪ੍ਰਬੰਧਨ ਤੇ ਨਿਵੇਸ਼ ਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਗਿਆਨਾਤਮਿਕ ਮਾਹਿਰ ਲੈਕਚਰ ਕਰਵਾਇਆ ਗਿਆ, ਜਿਸ ਵਿਚ ਪਰਮਜੀਤ ਸਿੰਘ ਸਚਦੇਵਾ, ਮੈਨੇਜਿੰਗ ਡਾਇਰੈਕਟਰ ਸਚਦੇਵਾ ਸਟਾਕਸ ਪ੍ਰਾਈਵੇਟ ਲਿਮਿਟੇਡ (ਨੈਸ਼ਨਲ ਸਟਾਕ ਐਕਸਚੇਂਜ ਤੇ ਬੰਬੇ ਸਟਾਕ ਐਕਸਚੇਂਜ ਦੇ ਮੈਂਬਰ) ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੂਜਾ ਸ਼ਰਮਾਂ, ਐੱਚ.ਆਰ. ਮੈਨੇਜਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਮੁੱਖ ਵਕਤਾ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਅਤੇ ਸਚਦੇਵਾ ਦੀ ਜੀਵਨੀ ਤੇ ਚਾਨਣਾ ਪਾਇਆ | ਇਸ ਉਪਰੰਤ ਸਚਦੇਵਾ ਨੇ ਆਪਣੇ ਸੰਬੋਧਨ ਵਿਚ ਵਿੱਤੀ ਸੂਝਬੂਝ ਦੇ ਮਹੱਤਵ 'ਤੇ ਚਰਚਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੈਸੇ ਦੀ ਬੱਚਤ, ਬਜਟ ਤਿਆਰ ਕਰਨਾ, ਸਮੇਂ-ਸਮੇਂ 'ਤੇ ਨਿਵੇਸ਼ ਕਰਨਾ ਅਤੇ ਸਟਾਕ ਮਾਰਕੀਟ ਦੀ ਸਮਝ ਵਿਕਸਿਤ ਕਰਨਾ ਜੀਵਨ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਵਲੋਂ ਸਟਾਕ ਮਾਰਕੀਟ, ਇਨਵੈਸਟਮੈਂਟ ਫੰਡਸ, ਰਿਸਕ ਮੈਨੇਜਮੈਂਟ ਅਤੇ ਫਾਈਨੈਂਸ਼ਲ ਪਲੈਨਿੰਗ ਨਾਲ ਸੰਬੰਧਿਤ ਪੁੱਛੇ ਗਏ ਪ੍ਰਸ਼ਨਾਂ ਦੇ ਬਹੁਤ ਹੀ ਸਰਲ ਤੇ ਪ੍ਰੇਰਣਾਦਾਇਕ ਜਵਾਬ ਦਿੱਤੇ | ਇਸ ਮੌਕੇ ਕੈਂਪਸ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐੱਸ.ਐੱਸ. ਬਿੰਦਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਫਾਈਨੈਂਸ਼ਲ ਲਿਟਰੇਰੀ ਹਰ ਵਿਦਿਆਰਥੀ ਲਈ ਲਾਜ਼ਮੀ ਹੈ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਪਿ੍ੰਸੀਪਲ ਇੰਜੀਨੀਅਰਿੰਗ ਨੇ ਕਿਹਾ ਕਿ ਇਸ ਮਾਹਿਰ ਲੈਕਚਰ ਦਾ ਉਦੇਸ਼ ਵਿਦਿਆਰਥੀਆਂ ਵਿਚ ਫਾਈਨੈਂਸ਼ਲ ਲਿਟਰੇਸੀ ਦੀ ਸਮਝ ਪੈਦਾ ਕਰਨਾ ਹੈ | ਗੈੱਸਟ ਲੈਕਚਰ ਦੀ ਸਮਾਪਤੀ ਚਰਨਜੀਤ ਕੌਰ ਸਹਾਇਕ ਪ੍ਰੋਫੈਸਰ ਵਲੋਂ ਧੰਨਵਾਦ ਪ੍ਰਸਤਾਵ ਨਾਲ ਕੀਤੀ ਗਈ | ਸੰਸਥਾ ਵਲੋਂ ਮੁੱਖ ਵਕਤਾ ਸਚਦੇਵਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਕੰਚਨ ਸ਼ਰਮਾਂ, ਡਾ. ਪ੍ਰੀਤ ਕੰਵਲ ਕੌਰ, ਉਂਕਾਰ ਸਿੰਘ, ਵਿਸ਼ਾਲ ਅਰੋੜਾ ਤੇ ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਾਟੇ ਤੇ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਸ਼ਾ... ਅਗਲੀ ਖ਼ਬਰ ਦਾਊਦਪੁਰ ਤੇ ਫੱਸਿਆਂ ਵਿਖੇ ਸਰਕਾਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ <br/>
Ad Position 24