20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦਾਊਦਪੁਰ ਤੇ ਫੱਸਿਆਂ ਵਿਖੇ ਸਰਕਾਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ <br/>

Ad Position 21
No active advertisement
ਅਜੀਤ ਡੈਸਕ 22-09-2025
ਬੇਲਾ, 21 ਸਤੰਬਰ (ਮਨਜੀਤ ਸਿੰਘ ਸੈਣੀ)-ਬੀਤੇ ਕੁੱਝ ਦਿਨ ਪਹਿਲਾਂ ਦਾਊਦਪੂਰ ਅਤੇ ਫੱਸਿਆਂ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਵਿਚ ਖ਼ਾਰ ਪੈਣ ਕਾਰਨ ਬੰਨ੍ਹ ਟੁੱਟਣ ਦੇ ਕਿਨਾਰੇ ਹੀ ਸੀ ਪੰਜਾਬ ਦੇ ਦੂਜੇ ਜ਼ਿਲਿ੍ਹਆਂ ਵਿਚ ਹੜ੍ਹਾਂ ਦੇ ਹਾਲਾਤ ਦੇਖ ਕੇ ਲੋਕਾਂ ਦਾ ਤਰਾਹ ਨਿਕਲਿਆ ਪਿਆ ਸੀ ਇਲਾਕੇ ਦੇ ਨੌਜਵਾਨਾਂ ਅਤੇ ਫ਼ੌਜ ਨੇ ਬੰਨ੍ਹ ਨੂੰ ਬਚਾਉਣ ਲਈ ਮਿੱਟੀ ਅਤੇ ਮਿੱਟੀ ਦੇ ਥੈਲੇ ਭਰ ਕੇ ਲਗਾਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ | ਲੋਕਾਂ ਨੇ ਦਰਿਆ ਦਾ ਪਾਣੀ ਸਿੱਧਾ ਕਰਨ ਲਈ ਦਰਿਆ ਦੇ ਵਿਚਕਾਰ ਬਰੇਤੀ ਨੂੰ ਹਟਾ ਕੇ ਡਰੇਨ ਬਣਾਉਣ ਦੀ ਮੰਗ ਨੂੰ ਲੈ ਕੇ ਰੂਪਨਗਰ ਵਿਚ ਧਰਨਾ ਵੀ ਦਿੱਤਾ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਡਰੇਨ ਪੁੱਟਣ ਲਈ ਹੁਣ ਤੱਕ ਵੀ ਆਨਾਕਾਨੀ ਕਰਦਾ ਆ ਰਿਹਾ ਹੈ ਪਰ ਉਸੇ ਥਾਂ ਤੇ ਹੀ ਮਾਈਨਿੰਗ ਸ਼ੁਰੂ ਕਰਨ ਲਈ ਕਾਹਲਾ ਹੈ | ਮਾਈਨਿੰਗ ਵਿਭਾਗ ਦੇ ਰੂਪਨਗਰ ਦਫ਼ਤਰ ਵਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਦਾਊਦਪੂਰ (ਮੁਲਾਣਾ) ਅਤੇ ਫੱਸਿਆਂ ਵਿਚ ਸਤਲੁਜ ਦਰਿਆ ਵਿਚ ਰੇਤੇ ਦਾ ਸਰਕਾਰੀ ਟੱਕ ਚਲਾਉਣ ਲਈ ਸੁਝਾਅ ਅਤੇ ਇਤਰਾਜ਼ ਮੰਗੇ ਹਨ | ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਹੇਠ ਬਣੀ ਸਬ ਡਵੀਜ਼ਨ ਲੈਵਲ ਕਮੇਟੀ ਸ਼੍ਰੀ ਚਮਕੌਰ ਸਾਹਿਬ ਵਲੋਂ 15 ਮਈ 2025 ਨੂੰ ਉਕਤ ਥਾਂ ਦਾ ਦੌਰਾ ਕਰਕੇ ਸਰਕਾਰੀ ਤੌਰ ਤੇ ਰੇਤੇ ਦੀ ਖੱਡ ਚਲਾਉਣ ਲਈ ਸਿਫ਼ਾਰਸ਼ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਮਾਈਨਜ ਅਤੇ ਜਿਓਲੌਜੀ ਵਿਭਾਗ ਜ਼ਿਲ੍ਹਾ ਰੂਪਨਗਰ ਵਿਚ ਸਾਈਟਾਂ ਦੀ ਕਮੇਟੀ ਵਲੋਂ ਵਿਜ਼ਟ ਰਿਪੋਰਟਾਂ ਦੇ ਆਧਾਰ ਤੇ ਇਤਰਾਜ਼ ਅਤੇ ਸੁਝਾਅ ਲੈਣ ਲਈ ਜਾਰੀ ਇਸ਼ਤਿਹਾਰ ਵਿਚ ਦਾਊਦਪੂਰ (ਬੇਚਰਾਗ ਮੌਜਾ ਮੁਲਾਣਾ ) ਪਿ੍ਤਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਪੁੱਤਰ ਦੰਗਲ ਸਿੰਘ (3/10 ਸ਼ੇਅਰ ) ਅਤੇ ਵਿਜੈ ਕੁਮਾਰ ਪੁੱਤਰ ਸੀਤਾ ਰਾਮ ਪੁੱਤਰ ਰਾਜਾ ਰਾਮ (1/5 ਸ਼ੇਅਰ ) ਹੱਦ ਬਸਤ ਨੰਬਰ 110 ਅਤੇ ਖਸਰਾ ਨੰਬਰ 21/6/2 ( 5-2) 15 (8-0) 16/1 ( 6-4) 22/10/2 (5-2) 11 (8-0)20/1 (6-4 ) 38 ਕਨਾਲ 12 ਮਰਲੇ ਅਤੇ ਫੱਸਿਆਂ ਵਿਚ ਬਾਰੂਦ ਇੰਪੈਕਸ ਪ੍ਰਾਈਵੇਟ ਲਿਮਟਿਡ ਐਸ. ਏ. ਐਸ. ਨਗਰ ਮੋਹਾਲੀ ਹਦ ਬਸਤ ਨੰਬਰ 120 ਖਸਰਾ ਨੰਬਰ 12/2 (8-0) 13 (8-0) 16 ਕਨਾਲ ਰਕਬੇ ਦੀ ਸਾਈਟ ਸਰਕਾਰ ਵਲੋਂ ਮਨਜ਼ੂਰ ਕੀਤੀ ਗਈ ਹੈ ਅਤੇ ਇਲਾਕੇ ਦੇ ਲੋਕਾਂ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਇੱਥੋਂ ਰੇਤਾ ਚੁੱਕਣ ਲਈ ਸੁਝਾਅ ਅਤੇ ਇਤਰਾਜ਼ ਮੰਗੇ | ਇਸ਼ਤਿਹਾਰ ਵਿਚ ਉਕਤ ਪਿੰਡਾਂ ਦੀਆਂ ਸਾਈਟਾਂ ਤੋਂ ਇਲਾਵਾ ਸ਼੍ਰੀ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਦਿਵਾੜੀ, ਸਾਹੋਮਾਜਰਾ ,ਕੋਟਬਾਲਾ ,ਮੰਗੂਵਾਲ ਵੀ ਸ਼ਾਮਿਲ ਹਨ | ਇੱਥੇ ਦੱਸਣਾ ਬਣਦਾ ਹੈ ਕਿ ਦਾਊਦਪੁਰ ਅਤੇ ਫੱਸਿਆਂ ਵਿਖੇ ਜੋ ਬੀਤੇ ਦਿਨੀਂ ਹਾਲਾਤ ਪੈਦਾ ਹੋਏ ਸਨ ਉਹ ਬੀਤੇ ਕਈ ਸਾਲਾਂ ਤੋਂ ਚੱਲਦੀ ਗ਼ੈਰ ਕਾਨੂੰਨੀ ਮਾਈਨਿੰਗ ਕਾਰਨ ਹੀ ਬਣੇ ਸਨ | ਸਤਲੁਜ ਦਰਿਆ ਦੇ ਪਾਣੀ ਦੀ ਢਾਹ ਕਾਰਨ ਕਿਸਾਨਾਂ ਦੀ ਜ਼ਮੀਨਾਂ, ਫ਼ਸਲਾਂ ਪਾਪੂਲਰ ਹੜ੍ਹ ਗਏ ਬੰਨ੍ਹ ਨੂੰ ਬਚਾਉਣ ਲਈ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜੇਕਰ ਸਮਾਂ ਰਹਿੰਦੇ ਇਲਾਕੇ ਦੇ ਲੋਕ ਹਿੰਮਤ ਨਾ ਕਰਦੇ ਜਾਨੀ ਮਾਲੀ ਨੁਕਸਾਨ ਵੱਧ ਹੋਣਾ ਸੀ ਪਰ ਸਰਕਾਰ ਫੇਰ ਵੀ ਉਸੇ ਥਾਂ ਤੇ ਰੇਤੇ ਦੀ ਨਿਕਾਸੀ ਕਰਾਉਣ ਲਈ ਕਿਉਂ ਕਾਹਲੀ ਹੈ ਅਤੇ ਇਲਾਕੇ ਦੇ ਲੋਕ ਦੁਬਾਰਾ ਮਾਈਨਿੰਗ ਹੋਣ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਇੰਡੀਅਨ ਮਾਈਨੋਰਿਟੀਜ਼ ਫਾਊਾਡੇਸ਼ਨ ਤੇ ਨਿਊ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ <br/>
Ad Position 24