16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਨੂਰਪੁਰ ਬੇਦੀ, 23 ਸਤੰਬਰ (ਵਿੰਦਰਪਾਲ ਝਾਂਡੀਆਂ)-ਨੌ ਲੱਖਾ ਬਾਗ ਆਯੁਰਵੈਦਿਕ ਦਵਾਖਾਨਾ ਸ੍ਰੀ ਚਮਕੌਰ ਸਾਹਿਬ ਅਤੇ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਵਲੋਂ ਅੰਤਰਾਸ਼ਟਰੀ ਆਯੂਰਵੈਦਿਕ ਦਿਵਸ ਨੂੰ ਸਮਰਪਿਤ ਸਾਂਝੇ ਤੌਰ 'ਤੇ 92ਵਾਂ ਮੁਫ਼ਤ ਜਾਂਚ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹ ਡੋਲੀਆਂ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਸਿੱਖਿਆ ਵਿੰਗ ਦੇ ਮੁਖੀ ਹੈੱਡ ਟੀਚਰ ਜਗਮੋਨ ਸਿੰਘ ਚੌਂਤਾਂ ਨੇ ਕੀਤਾ | ਇਸ ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਜ਼ਿਲ੍ਹਾਂ ਲੁਧਿਆਣਾ ਦੇ ਪ੍ਰਧਾਨ ਗੁਰਮੀਤ ਸਿੰਘ ਬਿਲੋਂ ਵਲੋਂ ਕੈਂਪ ਵਿਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਸ਼ੂਗਰ, ਗਠੀਆ, ਬੁਖਾਰ, ਜੁਖਾਮ ਅਤੇ ਹੋਰ ਗੁਪਤ ਰੋਗਾਂ ਦੀ ਇਲਾਜ ਸਬੰਧੀ ਵਿਸਥਾਰ ਨਾਲ ਦੱਸਿਆ | ਸੁਸਾਇਟੀ ਦੇ ਪ੍ਰਧਾਨ ਉਪ ਵੈਦ ਗਿਆਨੀ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਨੇ ਇਸ ਕੈਂਪ ਵਿਚ ਮਰੀਜ਼ਾਂ ਦੀ ਜਾਂਚ ਕੀਤੀ | ਇਸ ਕੈਂਪ ਵਿਚ 50 ਦੇ ਕਰੀਬ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ | ਅੰਤਰਰਾਸ਼ਟਰੀ ਆਯੁਰਵੈਦਿਕ ਦਿਵਸ ਦੇ ਸੰਬੰਧ ਵਿਚ ਕੈਂਪ ਤੋਂ ਬਾਅਦ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਅਵਤਾਰ ਕੌਰ, ਮੈਡਮ ਬੰਦਨਾ ਰਾਣੀ, ਕੁਲਵਿੰਦਰ ਕੌਰ, ਅਮਨ ਕੌਰ, ਪ੍ਰੇਮ ਸਿੰਘ, ਮਨਦੀਪ ਸਿੰਘ, ਗੁਰਮੱਖ ਸਿੰਘ ਹੈਡ ਦਰਬਾਰ ਕੋਟ ਪ੍ਰਾਣ ਟਿੱਬੀ ਸਾਹਿਬ, ਜਥੇਦਾਰ ਗੁਰਨਾਮ ਸਿੰਘ ਵਜੀਦਪੁਰ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸੇਂਟ ਕਾਰਮਲ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡ ਮਵਾ ਦਾ ਛਿੰਜ ਮੇਲਾ 27 ਨੂੰ
Ad Position 24