11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ ਵਲੋਂ ਅਨਾਜ ਮੰਡੀ ਦੀ ਅਚਨਚੇਤ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 25-09-2025
ਸ੍ਰੀ ਚਮਕੌਰ ਸਾਹਿਬ, 24 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐੱਸ. ਡੀ. ਐੱਮ. ਅਮਰੀਕ ਸਿੰਘ ਸਿੱਧੂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨਾਲ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਅਚਨਚੇਤ ਚੈਕਿੰਗ ਕੀਤੀ | ਇਸ ਮੌਕੇ ਉਨ੍ਹਾਂ ਮੰਡੀ ਵਿਚ ਝੋਨੇ ਦੀ ਨਮੀ ਚੈੱਕ ਕੀਤੀ ਤੇ ਕੁੱਝ ਦੁਕਾਨਦਾਰਾਂ ਦੇ ਕੰਡੇ ਵੀ ਚੈੱਕ ਕੀਤੇ | ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਝੋਨੇ ਦੀ ਆਮਦ ਸੁਸਤ ਹੋਣ ਕਾਰਨ ਅਜੇ ਕੁੱਲ 470 ਕੁਇੰਟਲ ਝੋਨਾ ਹੀ ਮੰਡੀ ਵਿਚ ਆਇਆ ਹੈ, ਜਿਸ ਨੂੰ ਪਨਗ੍ਰੇਨ ਖ਼ਰੀਦ ਏਜੰਸੀ ਵਲੋਂ ਖ਼ਰੀਦਿਆ ਗਿਆ ਹੈ | ਇਸ ਮੌਕੇ ਉਨਾਂ ਮੰਡੀ ਦੇ ਫੜਾਂ ਤੇ ਸਫ਼ਾਈ ਰੱਖਣ ਦੀ ਸਖ਼ਤ ਹਦਾਇਤ ਵੀ ਜਾਰੀ ਕੀਤੀ | ਉਨ੍ਹਾਂ ਕਿਸਾਨਾਂ ਨੂੰ ਮੰਡੀ ਵਿਚ ਸੁੱਕਾ ਝੋਨਾ ਹੀ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਵਾਧੂ ਦੀ ਖੱਜਲਖੁਆਰੀ ਤੋਂ ਬਚਿਆ ਜਾ ਸਕੇ | ਉਨ੍ਹਾਂ ਆੜ੍ਹਤੀਆਂ ਨੂੰ ਵੀ ਕਿਹਾ ਗਿਆ ਕਿ ਕਿਸਾਨਾਂ ਪਾਸੋਂ ਸੁੱਕੀ ਫ਼ਸਲ ਹੀ ਮੰਡੀਆਂ ਵਿਚ ਗਿਰਾਈ ਜਾਵੇ | ਇਨ੍ਹਾਂ ਤੋਂ ਇਲਾਵਾ ਅਰਵਿੰਦ ਸਕੱਤਰ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ,ਸੁਪਰਵਾਈਜ਼ਰ ਹਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ,'ਆਪ' ਆਗੂ ਪਰਮਜੀਤ ਸਿੰਘ ਰਸੀਦਪੁਰ,ਪ੍ਰੀਤ ਰਾਣਾ, ਕੈਪਟਨ ਗੁਰਬਚਨ ਸਿੰਘ, ਮਾਸਟਰ ਕਮਲ ਸਮੇਤ ਆੜ੍ਹਤੀ ਤੇ ਕਰਮਚਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਪ੍ਰਬੰਧਾਂ ਸੰਬੰਧੀ ਜਥੇਦਾਰ ਗੜਗੱਜ ਵਲੋਂ ਪ੍ਰਸ਼ਾਸਨਿਕ...
Ad Position 24