10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਵਲੋਂ ਕਰਵਾਈ ਜਾ ਰਹੀ ਮੈਰਾਥਨ ਨੂੰ ਲੈ ਕੇ ਗੌਰਵ ਰਾਣਾ ਨੇ ਚੁੱਕੇ ਸਵਾਲ ਕੁਝ ਲੋਕਾਂ ਵਲੋਂ ਘਟੀਆ ਸਿਆਸਤ ਕੀਤੀ ਜਾ ਰਹੀ ਹੈ- ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ

ਨੂਰਪੁਰ ਬੇਦੀ, 10 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਭਰ ਦੇ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਅਸਥਾਨ ਦੀ ਦੇਖ-ਰੇਖ ਕਰਨ ਵਾਲੀ ਸੁਸਾਇਟੀ ਵਲੋਂ ਕਰਵਾਈ ਜਾ ਰਹੀ ਮੈਰਾਥਨ ਨੂੰ ਲੈ ਕੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਅਤੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਧਾਰਮਿਕ ਸੰਸਥਾ ਦੇ ਫ਼ੰਡਾਂ ਵਿਚੋਂ ਇੱਕ ਪ੍ਰੋਗਰਾਮ ’ਤੇ 9 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤਾਂ ਕੀ ਇਹ ਰਕਮ ਧਾਰਮਿਕ ਅਸਥਾਨ ਦੀ ਬਿਹਤਰੀ ਲਈ ਵਰਤੀ ਜਾ ਰਹੀ ਹੈ ਜਾਂ ਕਿਸੇ ਦੀ ਸਿਆਸੀ ਚਮਕ ਵਧਾਉਣ ਲਈ?

Ad Position 21
No active advertisement
ਮੈਰਾਥਨ ਦੇ ਬਜਟ ਅਤੇ ਧਾਰਮਿਕ ਫ਼ੰਡਾਂ ਦੀ ਵਰਤੋਂ ਸਬੰਧੀ ਸਵਾਲ ਉਠਾਉਂਦੇ ਹੋਏ ਗੌਰਵ ਰਾਣਾ। ਤਸਵੀਰ: ਰਾਜੇਸ਼ ਚੌਧਰੀ 11-10-2026
ਨੂਰਪੁਰ ਬੇਦੀ, 10 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਭਰ ਦੇ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਅਸਥਾਨ ਦੀ ਦੇਖ-ਰੇਖ ਕਰਨ ਵਾਲੀ ਸੁਸਾਇਟੀ ਵਲੋਂ ਕਰਵਾਈ ਜਾ ਰਹੀ ਮੈਰਾਥਨ ਨੂੰ ਲੈ ਕੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਅਤੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਧਾਰਮਿਕ ਸੰਸਥਾ ਦੇ ਫ਼ੰਡਾਂ ਵਿਚੋਂ ਇੱਕ ਪ੍ਰੋਗਰਾਮ ’ਤੇ 9 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤਾਂ ਕੀ ਇਹ ਰਕਮ ਧਾਰਮਿਕ ਅਸਥਾਨ ਦੀ ਬਿਹਤਰੀ ਲਈ ਵਰਤੀ ਜਾ ਰਹੀ ਹੈ ਜਾਂ ਕਿਸੇ ਦੀ ਸਿਆਸੀ ਚਮਕ ਵਧਾਉਣ ਲਈ? ਰਾਣਾ ਨੇ ਕਿਹਾ ਕਿ ਸੁਸਾਇਟੀ ਨੂੰ ਮਿਲਣ ਵਾਲਾ ਚੜ੍ਹਾਵਾ ਅਤੇ ਦਸਵੰਧ ਲੋਕਾਂ ਦੀ ਸ਼ਰਧਾ ਦੀ ਕਮਾਈ ਹੈ, ਜਿਸ ਦੀ ਵਰਤੋਂ ਪੂਰੀ ਜਵਾਬਦੇਹੀ ਅਤੇ ਪਾਰਦਰਸ਼ਤਾ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਰਾਥਨ ਲਈ 9 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ ਤਾਂ ਲੋਕਾਂ ਨੂੰ ਇਹ ਸਪਸ਼ਟ ਦੱਸਿਆ ਜਾਵੇ ਕਿ ਇਹ ਪੈਸਾ ਕਿਹੜੇ-ਕਿਹੜੇ ਕੰਮਾਂ ’ਤੇ ਖ਼ਰਚਿਆ ਜਾਣਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੈਰਾਥਨ ਦੇ ਪ੍ਰਚਾਰ ’ਚ ਵਿਧਾਇਕ ਦੀਆਂ ਤਸਵੀਰਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਜਦਕਿ ਉਨ੍ਹਾਂ ਦੇ ਸੋਸਾਇਟੀ ਦੇ ਅਹੁਦੇਦਾਰ ਜਾਂ ਮੈਂਬਰ ਹੋਣ ਸਬੰਧੀ ਸਥਿਤੀ ਸਪਸ਼ਟ ਨਹੀਂ ਹੈ ਤਾਂ ਇਸ ਪ੍ਰਚਾਰ ਦਾ ਖਰਚਾ ਧਾਰਮਿਕ ਸੰਸਥਾ ਦੇ ਫ਼ੰਡਾਂ ਵਿਚੋਂ ਕਿਉਂ ਕੀਤਾ ਜਾਵੇ? ਰਾਣਾ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਦੱਸਦਿਆਂ ਕਿਹਾ ਕਿ ਜਿਸ ਸੁਸਾਇਟੀ ਦੇ ਨਾਂ ’ਤੇ ਮੈਰਾਥਨ ਕਰਵਾਈ ਜਾ ਰਹੀ ਹੈ, ਉਸ ਦੇ ਪ੍ਰਚਾਰ ਲਈ ਲਗਾਏ ਗਏ ਫਲੈਕਸਾਂ ਵਿਚ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੀ ਤਸਵੀਰ ਹੀ ਨਜ਼ਰ ਨਹੀਂ ਆ ਰਹੀ। ਗੌਰਵ ਰਾਣਾ ਨੇ ਮੰਗ ਕੀਤੀ ਕਿ ਸੁਸਾਇਟੀ ਦੇ ਫ਼ੰਡਾਂ, ਮੈਰਾਥਨ ਲਈ ਪਾਸ ਕੀਤੇ ਬਜਟ, ਖ਼ਰਚੇ ਦੇ ਵੇਰਵੇ ਅਤੇ ਪ੍ਰਬੰਧਕੀ ਫ਼ੈਸਲਿਆਂ ਨੂੰ ਜਨਤਕ ਕੀਤਾ ਜਾਵੇ। ਦੂਜੇ ਪਾਸੇ ਇਸ ਸਬੰਧੀ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਦੇ ਮੈਂਬਰ ਮਾ ਵਸ਼ਿੰਗਟਨ ਸਿੰਘ ਤੇ ਮਾ ਜੋਗਾ ਸਿੰਘ ਨੇ ਕਿਹਾ ਕਿ ਸੁਸਾਇਟੀ ਵਲੋਂ ਇਹ ਮੈਰਾਥਨ ਕਰਾਉਣ ਦਾ ਮੁੱਖ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਖੇਡਾਂ ਦੇ ਨਾਲ ਜੋੜਨਾ ਹੈ। ਪ੍ਰੰਤੂ ਕੁੱਝ ਲੋਕ ਇਸ ਮਾਮਲੇ ਵਿਚ ਘਟੀਆ ਸਿਆਸਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਸਾਰਾ ਫ਼ੰਡ ਦਾ ਹਿਸਾਬ ਹੁਣ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਪ੍ਰੰਤੂ ਜਿਨ੍ਹਾਂ ਲੋਕਾਂ ਵਲੋਂ ਸੁਸਾਇਟੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਹਨ ਉਹ ਇਸ ਗੱਲ ਦਾ ਜਵਾਬ ਦੇਣ ਕਿ ਜਦੋਂ ਉਹ ਖ਼ੁਦ ਸੱਤਾ ਦਾ ਸੁੱਖ ਭੋਗ ਰਹੇ ਸਨ ਤਾਂ ਉਸ ਸਮੇਂ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਦੇ ਫ਼ੰਡਾਂ ਵਿਚ ਵੱਡੇ ਪੱਧਰ ਦੇ ਘਪਲਾ ਪਾਇਆ ਗਿਆ ਸੀ ਅਤੇ ਰੱਜ ਕੇ ਸੁਸਾਇਟੀ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਪ੍ਰੰਤੂ ਜਦੋਂ ਤੋਂ ਸੁਸਾਇਟੀ ਦੇ ਮੈਂਬਰ ਬਣੇ ਹਨ ਉਦੋਂ ਤੋਂ ਨਾ ਕੇਵਲ ਸੁਸਾਇਟੀ ਦੇ ਫ਼ੰਡਾਂ ਨੂੰ ਪਾਰਦਰਸ਼ੀ ਕੀਤਾ ਗਿਆ ਬਲਕਿ ਪੁਰਾਣੇ ਸਮੇਂ ਦੌਰਾਨ ਕੀਤੇ ਗਏ ਘੁਟਾਲੇ ਬਾਹਰ ਲਿਆ ਕੇ ਉਸ ਸਬੰਧੀ ਬੈਂਕ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਅਤੇ ਜੋ ਪੈਸਾ ਟੈਕਸਾਂ ਦੇ ਰੂਪ ਵਿਚ ਸੁਸਾਇਟੀ ਦਾ ਕੱਟਿਆ ਗਿਆ ਸੀ ਉਹ ਵੀ ਵਾਪਸ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਮੈਰਾਥਨ ਦੋੜ ਲਈ ਤਿਆਰ ਕੀਤੀ ਗਈਆਂ ਟੀ ਸ਼ਰਟਾਂ ਅਤੇ ਮੈਡਲਾਂ ਉੱਤੇ ਸੁਸਾਇਟੀ ਦਾ ਨਾਮ ਹੈ ਤੇ ਫਲੈਕਸਾਂ ਉੱਤੇ ਬਾਬਾ ਜੀ ਦੀ ਫ਼ੋਟੋ ਨਾ ਲਗਾਉਣਾ ਇਹ ਸੁਸਾਇਟੀ ਦੇ ਆਪਣੇ ਅੰਦਰੂਨੀ ਫ਼ੈਸਲੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਹਲਕੇ ਦਾ ਸਾਂਝਾ ਨੁਮਾਇੰਦਾ ਹੈ, ਜਿਸ ਲਈ ਉਨ ਦੀ ਫ਼ੋਟੋ ਤੇ ਕਿੰਤੂ ਪ੍ਰੰਤੂ ਕਰਨਾ ਪੂਰੀ ਤਰਾਂ ਗ਼ੈਰਵਾਜਬ ਹੈ। ਅਤੇ ਉਨ੍ਹਾਂ ਦਾ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਲਈ ਜਿੰਨਾ ਯੋਗਦਾਨ ਹੈ ਅੱਜ ਤੱਕ ਕਿਸੇ ਵੀ ਵਿਧਾਇਕ ਵਲੋਂ ਨਿੱਜੀ ਪੱਧਰ ’ਤੇ ਇਨ੍ਹਾਂ ਯੋਗਦਾਨ ਕਦੇ ਨਹੀਂ ਦਿੱਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਧਰਮਿੰਦਰ ਪ੍ਰਧਾਨ ਵਾਂਗ ਗਿਆਨੇਸ਼ ਕੁਮਾਰ ਦੀਆਂ ਬੇਨਿਯਮੀਆਂ ਵੀ ਆਈਆਂ ਸਾਹਮਣੇ-ਭਗਵੰਤ ਮਾਨ ਅਗਲੀ ਖ਼ਬਰ ਆਰ . ਬੀ . ਯੂ . ਦੇ ਐੱਚ . ਆਰ . ਕਾਨਕਲੇਵ ’ ਚ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ’ ਤ...
Ad Position 24