10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਤੀਕਿਰਿਆ ਮੁਹਿੰਮ ਪਿੰਡ ਮਟੌਰ ਤੋਂ ਸ਼ੁਰੂ 20 ਅਕਤੂਬਰ ਤੱਕ ਹਲਕੇ ਦੇ ਪਿੰਡਾਂ ਤੋਂ ਲਈ ਜਾਵੇਗੀ ਰਾਏ- ਜਥੇਦਾਰ ਮਟੌਰ

ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਘਰ ਘਰ ਪ੍ਰਤੀਕਿਰਿਆ ਮੁਹਿੰਮ ਨੇੜਲੇ ਪਿੰਡ ਮਟੌਰ ਤੋਂ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋ ਗਈ। ਜਥੇਦਾਰ ਮਟੌਰ ਨੇ ਦੱਸਿਆ ਕਿ ਇਹ ਮੁਹਿੰਮ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਤੇ ਸਾਬਕਾ ਕੈਬਨਿਟ ਮੰਤਰੀ ਡਾ.

Ad Position 21
No active advertisement
ਅਜੀਤ ਡੈਸਕ 11-10-2026
ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਘਰ ਘਰ ਪ੍ਰਤੀਕਿਰਿਆ ਮੁਹਿੰਮ ਨੇੜਲੇ ਪਿੰਡ ਮਟੌਰ ਤੋਂ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋ ਗਈ। ਜਥੇਦਾਰ ਮਟੌਰ ਨੇ ਦੱਸਿਆ ਕਿ ਇਹ ਮੁਹਿੰਮ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈ ਹੈ। ਜਿਸ ਦਾ ਮੁੱਖ ਉਦੇਸ਼ ਹਰੇਕ ਪਿੰਡ ਦੀਆਂ ਤਿੰਨ ਮੁੱਖ ਸਮੱਸਿਆਵਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਤੋਂ ਇਹ ਵੀ ਰਾਏ ਲਈ ਜਾਵੇਗੀ ਕਿ ਉਹ ਬੀਤੀ ਅਕਾਲੀ ਸਰਕਾਰ ਦੇ ਸਮਾਜ ਭਲਾਈ ਦੇ ਕਿਹੜੇ ਕਾਰਜਾਂ ਤੋਂ ਖੁਸ਼ ਹਨ ਅਤੇ ਭਵਿੱਖ ਵਿਚ ਵੀ ਕਿਹੜੀਆਂ ਯੋਜਨਾਵਾਂ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਨੂੰ ਅਕਾਲੀ ਦਲ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰੇਗਾ। ਅਤੇ ਇਹ ਮੁਹਿੰਮ 20 ਅਕਤੂਬਰ ਤੱਕ ਜਾਰੀ ਰਹੇਗੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇ, ਐਸ.ਸੀ. ਵਿੰਗ ਦੇ ਪ੍ਰਧਾਨ ਨਿਰਮਲ ਸਿੰਘ ਹਰੀਵਾਲ, ਜਥੇਦਾਰ ਗੁਰਨਾਮ ਸਿੰਘ ਮਟੌਰ, ਜਸਵੀਰ ਸਿੰਘ ਢੇਰ, ਤਾਰਾ ਸਿੰਘ ਬੁੁਰਜ, ਬਲਦੇਵ ਸਿੰਘ ਨਿੱਕੂਵਾਲ, ਪਰਮਜੀਤ ਸਿੰਘ ਬੱਢਲ, ਮੇਹਰ ਸਿੰਘ, ਸੁੱਚਾ ਸਿੰਘ ਸਰਸਾ ਨੰਗਲ, ਰਾਮ ਪਾਲ, ਜਸਵੰਤ ਸਿੰਘ ਹਰੀਵਾਲ, ਕਰਮ ਸਿੰਘ ਗੱਜਪੁਰ, ਹਰਪਾਲ ਸਿੰਘ ਗੱਜਪੁਰ, ਮਲਕੀਤ ਸਿੰਘ ਢਾਹੇ, ਜਰਨੈਲ ਸਿੰਘ ਭਰਤਗੜ੍ਹ, ਡਾ. ਹਰਮੇਸ਼ ਚੰਦ, ਰਣਵੀਰ ਸਿੰਘ ਕੋਟਵਾਲਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ... ਅਗਲੀ ਖ਼ਬਰ ‘ ਮੇਰਾ ਘਰ , ਮੇਰੇ ਨਾਮ ’ ਸਕੀਮ ਤਹਿਤ ਵਿਧਾਇਕ ਦਿਨੇਸ਼ ਚੱਢਾ ਦੇ ਦਿਸ਼ਾ - ਨਿਰਦੇਸ਼ਾਂ ’ ਤੇ ਜਹਾਂਗੀਰ ਵਾਸੀਆਂ ਨੂੰ ਮਿਲੇ ਲ...
Ad Position 24