ਸ੍ਰੀ ਅਨੰਦਪੁਰ ਸਾਹਿਬ - ਰੂਪਨਗਰ ਮੁੱਖ ਮਾਰਗ ’ ਤੇ ਬੁੰਗਾ ਸਾਹਿਬ ਨੇੜਲੇ ਮੀਟ - ਮੱਛੀ ਦੇ ਅੱਡੇ ਤੁਰੰਤ ਬੰਦ ਕਰਵਾਉਣ ਦੀ ਮੰਗ ਪੱਤਰਕਾਰ ਅਤੇ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਨੇ ਸਿੰਘ ਸਾਹਿਬ ਨੂੰ ਦਿੱਤਾ ਮੰਗ-ਪੱਤਰ
ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਕਰਨੈਲ ਸਿੰਘ)-ਸੀਨੀਅਰ ਪੱਤਰਕਾਰ ਅਤੇ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਵਲੋਂ ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ’ਤੇ ਬੁੰਗਾ ਸਾਹਿਬ ਨੇੜਲੇ ਮੀਟ-ਮੱਛੀ ਦੇ ਅੱਡੇ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਆਪਣੀ ਇਸ ਮੰਗ ਸਬੰਧੀ ਮੰਗ ਪੱਤਰ ਉਨ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸੌਂਪਿਆ।
ਤ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਗ-ਪੱਤਰ ਸੌਂਪਦੇ ਹੋਏ ਪੱਤਰਕਾਰ ਸ਼ਮਸ਼ੇਰ ਸਿੰਘ ਡੂਮੇਵਾਲ।
11-10-2026
ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਕਰਨੈਲ ਸਿੰਘ)-ਸੀਨੀਅਰ ਪੱਤਰਕਾਰ ਅਤੇ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਵਲੋਂ ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ’ਤੇ ਬੁੰਗਾ ਸਾਹਿਬ ਨੇੜਲੇ ਮੀਟ-ਮੱਛੀ ਦੇ ਅੱਡੇ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਆਪਣੀ ਇਸ ਮੰਗ ਸਬੰਧੀ ਮੰਗ ਪੱਤਰ ਉਨ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸੌਂਪਿਆ। ਡੂਮੇਵਾਲ ਨੇ ਮੰਗ ਪੱਤਰ ’ਚ ਦੱਸਿਆ ਕਿ ਬੁੰਗਾ ਸਾਹਿਬ ਸਮੇਤ ਇਹ ਸਮੁੱਚਾ ਇਲਾਕਾ ਸਿੱਖ ਇਤਿਹਾਸ ਦੀਆਂ ਮਹਾਨ ਸ਼ਹਾਦਤਾਂ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਵਲੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਵਲੋਂ ਗੁਰੂ ਕੇ ਵਹੀਰ ’ਤੇ ਹਮਲਾ ਕੀਤਾ ਗਿਆ ਸੀ। ਇਸ ਧਰਤੀ ’ਤੇ ਬੀਬੀ ਭਿੱਖਾ, ਭਾਈ ਜੈਤਾ ਜੀ ਅਤੇ ਸ਼ਹੀਦ ਭਾਈ ਉਦੇ ਸਿੰਘ ਸਮੇਤ 200 ਤੋਂ ਵੱਧ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਇਸ ਤੋਂ ਪਹਿਲਾਂ ਇਹ ਇਲਾਕਾ ਨਿਰਮੋਹ ਗੜ੍ਹ ਦੀ ਜੰਗ ਦਾ ਵੀ ਗਵਾਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਧਰਤੀ ’ਤੇ ਸਿੱਖ ਇਤਿਹਾਸ ਦੇ ਅਹਿਮ ਸਾਕੇ ਵਾਪਰੇ, ਉੱਥੇ ਬੁੰਗਾ ਸਾਹਿਬ ਨੇੜੇ ਲਗਭਗ ਚਾਰ ਕਿੱਲੋਮੀਟਰ ਦੇ ਖੇਤਰ ’ਚ ਮੀਟ-ਮੱਛੀ ਦੇ ਅੱਡੇ ਸ਼ਰੇਆਮ ਖੁੱਲ੍ਹੇ ਹੋਏ ਹਨ। ਉਨ੍ਹਾਂ ਅਨੁਸਾਰ ਇੱਥੇ ਸ਼ਾਮ ਸਮੇਂ ਸੈਂਕੜੇ ਲੋਕ ਸ਼ਰਾਬ ਦਾ ਸੇਵਨ ਮੀਟ ਖਾਂਦੇ ਹਨ, ਜਿਸ ਨਾਲ ਇਸ ਪਵਿੱਤਰ ਇਤਿਹਾਸਕ ਖੇਤਰ ਦੀ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੂੰ ਇਨ੍ਹਾਂ ਖੋਖਿਆਂ ਅਤੇ ਅਹਾਤਿਆਂ ਨੂੰ ਤੁਰੰਤ ਹਟਾਉਣ ਲਈ ਹਦਾਇਤ ਕਰਨ। ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਮੰਗ ਪੱਤਰ ’ਤੇ ਜਲਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਪ੍ਰਿੰਸੀਪਲ ਭਾਈ ਚਰਨਜੀਤ ਸਿੰਘ, ਭਾਈ ਹਰਦੇਵ ਸਿੰਘ ਆਦਿ ਹਾਜ਼ਰ ਸਨ ।