11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਖ਼ੂਨਦਾਨ ਕੈਂਪ 28 ਨੂੰ

Ad Position 21
No active advertisement
ਅਜੀਤ ਡੈਸਕ 25-09-2025
ਨੂਰਪੁਰ ਬੇਦੀ, 24 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਵਿਸ਼ਵ ਭਰ 'ਚ ਸਮਾਜਿਕ ਕਾਰਜਾਂ ਨੂੰ ਲੈ ਕੇ ਕਾਰਜਸ਼ੀਲ ਸੰਸਥਾ ਭਾਰਤ ਵਿਕਾਸ ਪਰੀਸ਼ਦ ਦੀ ਤਖ਼ਤਗੜ੍ਹ ਇਕਾਈ ਦੀ ਇੱਕ ਅਹਿਮ ਬੈਠਕ ਰਾਣਾ ਹਸਪਤਾਲ ਨੂਰਪੁਰ ਬੇਦੀ ਵਿਖੇ ਸੰਸਥਾ ਦੀ ਅਹੁਦੇਦਾਰ ਮੈਡਮ ਸੰਤੋਸ਼ ਰਾਣਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਮੀਟਿੰਗ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪਿੰਡ ਤਖ਼ਤਗੜ੍ਹ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 28 ਸਤੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਜਿੱਥੇ ਨੌਜਵਾਨਾਂ ਤੇ ਕਈ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਖ਼ੂਨਦਾਨ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਸਥਾ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਕੈਂਪ ਦੌਰਾਨ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਬਲੱਡ ਬੈਂਕ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਜਾਵੇਗਾ | ਸੰਸਥਾ ਦੇ ਮੈਂਬਰਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਦੇ ਪ੍ਰਵਾਨੇ ਸ਼ਹੀਦ ਭਗਤ ਸਿੰਘ ਨੂੰ ਸੱਚੀ ਸਰਧਾਂਜ਼ਲੀ ਦੇਣ ਲਈ ਇਸ ਕੈਂਪ 'ਚ ਵਧ ਚੜਕੇ ਪਹੁੰਚਣ ਤੇ ਖ਼ੂਨਦਾਨ ਕਰਨ | ਇਸ ਮੌਕੇ ਮੈਡਮ ਸੰਤੋਸ਼ ਰਾਣਾ, ਸਾ. ਪ੍ਰਧਾਨ ਵਰਿੰਦਰ ਸ਼ਰਮਾ, ਸ਼ਸ਼ੀਕਾਂਤ ਚੰਦਨ, ਸੰਜੀਵ ਭੰਡਾਰੀ, ਡਾ. ਰਕੇਸ਼ ਰਾਣਾ, ਸੰਜੀਵ ਭਾਰਦਵਾਜ, ਰਾਜ ਕੁਮਾਰ ਖੋਸਲਾ ਤੇ ਸੁਰਜੀਤ ਖਟੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਦੇ ਵੱਖ-ਵੱਖ ਸਿਹਤ ਕੇਂਦਰਾਂ 'ਚ ਮਮਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਭਕਿਯੂ ਰਾਜੇਵਾਲ ਵਲੋਂ ਹੜ੍ਹ ਪੀੜਤਾਂ ਲਈ ਤੂੜੀ ਦੇ ਟਰੱਕ ਰਵਾਨਾ <br/>
Ad Position 24