ਢੇਰ, 25 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿਛਲੇ 75 ਸਾਲਾਂ ਦੌਰਾਨ ਸਰਕਾਰਾਂ ਨੇ ਪਿੰਡਾਂ ਦਾ ਜੋ ਵਿਕਾਸ ਕਰਵਾਇਆ ਹੈ, ਉਸ ਤੋਂ ਕਈ ਗੁਣਾ ਵੱਧ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰਵਾ ਕੇ ਸੂਬੇ ਵਿਚ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦਿੱਤੀ ਹੈ | ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਨੰਬਰ ਇਕ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ | ਪਿੰਡ ਦੋਨਾਲ ਵਿਚ ਹੋਏ ਵਿਕਾਸ ਦੇ ਕੰਮ ਇਸ ਦੀ ਮੂੰਹ ਬੋਲਦੀ ਤਸਵੀਰ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਲਗਪਗ 8 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦੀ ਬਿਲਡਿੰਗ ਦਾ ਲੈਂਟਰ ਪਾਇਆ ਗਿਆ ਹੈ ਅਤੇ ਅੱਗੇ ਤੋ ਵੀ ਹੋਰ ਗ੍ਰਾਂਟ ਹਰਜੋਤ ਬੈਂਸ ਤੋ ਮੰਗ ਲਈ ਹੈ | ਇਸ ਤੋਂ ਇਲਾਵਾ, ਪ੍ਰਾਇਮਰੀ ਸਕੂਲ ਵਿਚ 2 ਲੱਖ ਰੁਪਏ ਨਾਲ ਖੇਡ ਗਰਾਊਾਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਿਚ ਡੰਗਿਆ ਦਾ ਕੰਮ ਵੀ ਬਰਸਾਤ ਪਹਿਲਾ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਨਹਿਰੀ ਪਾਣੀ ਦੀ ਪਾਈਪ ਲਾਈਨ ਵੀ ਪਾਈ ਗਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਜਿਹੜੇ ਵਾਅਦੇ ਕਰਦੇ ਹਨ ਉਹਨਾਂ ਨੂੰ ਹਰ ਹਾਲ ਵਿਚ ਪੂਰਾ ਕਰਦੇ ਹਨ | ਇਸ ਲਈ ਅਸੀਂ ਸਮੂਹ ਇਲਾਕਾ ਵਾਸੀ ਉਹਨਾ ਦੇ ਸੁਕਰਗੁਜਾਰ ਹਾਂ, ਇਸੇ ਲਈ ਲਗਾਤਾਰ ਸ. ਬੈਂਸ ਨੂੰ ਇਲਾਕੇ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲਾ ਰਿਹਾ ਹੈ | ਪਿੰਡ ਵਾਸੀਆਂ ਨੇ ਸ. ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਪਿੰਡ ਦੀਆਂ ਲੰਬੇ ਸਮੇਂ ਤੋਂ ਪੈਂਦੀਆਂ ਮੰਗਾਂ ਪੂਰੀਆਂ ਹੋਈਆਂ ਹਨ | ਇਸ ਮੌਕੇ ਸ਼ਾਮ ਲਾਲ ਬੂਥ ਇੰਚਾਰਜ,ਗੁਰਦਿਆਲ ਸਿੰਘ ਸਰਪੰਚ, ਕਮਲ ਸ਼ਰਮਾ ਪੰਚ, ਗਗਨਦੀਪ ਸਿੰਘ ਪੰਚ, ਬਲਵਿੰਦਰ ਸਿੰਘ ਨੀਟੂ,ਨਿਰਮਲ ਸਿੰਘ, ਮੋਹਣ ਸਿੰਘ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ |