10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਿਹਤ ਵਿਭਾਗ ਵਲੋਂ ਮਠਿਆਈਆਂ ਵਾਲੀਆਂ ਦੁਕਾਨਾਂ ਦੀ ਹੋਵੇ ਜਾਂਚ- ਦੁੱਧ ਉਤਪਾਦਕ <br/>

Ad Position 21
No active advertisement
ਅਜੀਤ ਡੈਸਕ 26-09-2025
ਮੋਰਿੰਡਾ, 25 ਸਤੰਬਰ (ਤਰਲੋਚਨ ਸਿੰਘ ਕੰਗ)-ਦੀਵਾਲੀ ਦੇ ਦਿਨਾਂ ਵਿਚ ਮੋਰਿੰਡਾ ਤੇ ਆਸ ਪਾਸ ਦੇ ਇਲਾਕਿਆਂ ਵਿਚ ਨਕਲੀ ਖੋਆ ਵਿਕਣ ਦੀਆਂ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ | ਸਿਹਤ ਵਿਭਾਗ ਨੂੰ ਚੌਕਸ ਹੋਣ ਦੀ ਜ਼ਰੂਰਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਰਿੰਡਾ ਇਲਾਕੇ ਦੇ ਦੁੱਧ ਉਤਪਾਦਕ ਪਰਮਿੰਦਰ ਸਿੰਘ ਚਲਾਕੀ, ਸੁਖਦੀਪ ਸਿੰਘ ਭੰਗੂ, ਬਹਾਦਰ ਸਿੰਘ ਢੰਗਰਾਲੀ, ਬਲਦੀਪ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਚਲਾਕੀ, ਹਰਮਨ ਸਿੰਘ, ਬਚਿੱਤਰ ਸਿੰਘ, ਰਣਜੋਧ ਸਿੰਘ, ਖੁਸ਼ਵੰਤ ਸਿੰਘ ਮੜੌਲੀ ਅਤੇ ਸੁੱਖੀ ਰਤਨਗੜ੍ਹ ਨੇ ਕੀਤਾ | ਉਨ੍ਹਾਂ ਦੱਸਿਆ ਕਿ ਵੈਸੇ ਤਾਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਜਿਵੇਂ ਪਨੀਰ, ਖੋਆ, ਦਹੀਂ, ਮੱਖਣ ਆਦਿ ਵਿਚ ਮਿਲਾਵਟ ਦੀਆਂ ਖਬਰਾਂ ਸਾਰਾ ਸਾਲ ਹੀ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਅੱਜ ਕੱਲ ਤਿਉਹਾਰਾਂ ਦੇ ਦਿਨਾਂ ਵਿਚ ਮਿਲਾਵਟਖੋਰਾਂ ਨੂੰ ਵੱਡੀ ਪੱਧਰ ਤੇ ਮਿਲਾਵਟ ਕਰਨ ਦਾ ਮੌਕਾ ਮਿਲ ਜਾਂਦਾ ਹੈ, ਕਿਉਂਕਿ ਤਿਉਹਾਰਾਂ ਦੇ ਦਿਨਾਂ ਵਿਚ ਮਠਿਆਈਆਂ ਆਦਿ ਦੀ ਵਿਕਰੀ ਵੱਡੇ ਪੱਧਰ ਤੇ ਹੁੰਦੀ ਹੈ | ਇਸੇ ਸਬੰਧੀ ਪਰਮਿੰਦਰ ਸਿੰਘ ਚਲਾਕੀ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਨੱਥ ਪਾਈ ਜਾਵੇ ਅਤੇ ਲਗਾਤਾਰ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ਆਦਿ ਦੀ ਗੁਣਵੱਤਾ ਨੂੰ ਚੈੱਕ ਕਰਨ ਲਈ ਟੀਮਾਂ ਭੇਜੀਆਂ ਜਾਣ | ਉਨ੍ਹਾਂ ਸਵਾਲ ਕੀਤਾ ਕਿ ਅਸਲੀ ਦੁੱਧ ਤੋਂ ਬਣਿਆ ਖੋਆ ਘੱਟੋ-ਘੱਟ ਵੀ ਸਾਢੇ ਚਾਰ ਸੌ ਰੁਪਏ ਕਿੱਲੋ ਪੈਂਦਾ ਹੈ ਤੇ ਉਸਨੂੰ ਬਣਾਉਣ 'ਤੇ ਹੋਰ ਵੀ ਖਰਚੇ ਪੈਂਦੇ ਹਨ | ਫਿਰ ਉਹ ਖੋਏ ਦੀ ਬਰਫੀ ਤਿੰਨ ਸੌ ਰੁਪਏ ਤੋਂ ਘੱਟ ਕਿਵੇਂ ਵਿਕ ਰਹੀ ਹੈ | ਇਸ ਲਈ ਅਗਰ ਸਿਹਤ ਵਿਭਾਗ ਲਗਾਤਾਰ ਜਾਂਚ ਕਰਦਾ ਰਹੇ ਤਾਂ ਇਸ ਨਕਲੀ ਖੋਏ ਦੇ ਕਾਰੋਬਾਰ ਨਾਲ ਬਣਨ ਵਾਲੀਆਂ ਵਸਤਾਂ ਨੂੰ ਠੱਲ ਪਾਈ ਜਾ ਸਕਦੀ ਹੈ | ਉਪਰੋਕਤ ਵਿਅਕਤੀਆਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਮਠਿਆਈ ਅਤੇ ਦੁੱਧ ਵਾਲੀਆਂ ਡੇਅਰੀਆਂ ਤੇ ਸੈਂਪਲ ਲੈ ਕੇ ਉਹਨਾਂ ਦੀ ਜਾਂਚ ਕਰਾਉਣ ਤਾਂ ਜੋ ਮਿਲਾਵਟਖੋਰਾਂ ਨੂੰ ਨੱਥ ਪਾਈ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਦਿੱਤਾ ਜੀ ਸਕੂਲ ਦੀ ਖੋ-ਖੋ ਟੀਮ ਨੇ ਪਹਿਲਾ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਤਿੰਨ ਸਾਲ 'ਚ ਪੰਜਾਬ ਸਰਕਾਰ ਨੇ ਬਦਲੀ ਪਿੰਡ ਦੋਨਾਲ ਦੀ ਨੁਹਾਰ <br/>
Ad Position 24