16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਆਬਕਾਰੀ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ <br/>

Ad Position 21
No active advertisement
ਅਜੀਤ ਡੈਸਕ 27-09-2025
ਰੂਪਨਗਰ, 26 ਸਤੰਬਰ (ਸਟਾਫ ਰਿਪੋਰਟਰ)-ਤਿਉਹਾਰਾਂ ਦੇ ਮੌਸਮ ਵਿਚ ਨਕਲੀ ਸ਼ਰਾਬ ਦੇ ਵਧਦੇ ਖਤਰੇ ਨੂੰ ਦੇਖਦਿਆਂ ਆਬਕਾਰੀ ਵਿਭਾਗ ਨੇ ਲੋਕਾਂ ਨੂੰ ਇਸਦੇ ਸੇਵਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ | ਵਿਭਾਗ ਦੇ ਇੰਸਪੈਕਟਰ ਮਨਪ੍ਰੀਤ ਸਿੰਘ, ਇੰਸਪੈਕਟਰ ਜੋਰਾਵਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਰੂਪਨਗਰ ਅਤੇ ਨੰਗਲ ਖੇਤਰ ਵਿਚ ਜਾਗਰੂਕਤਾ ਮੁਹਿੰਮ ਚਲਾਈ | ਟੀਮ ਮੈਂਬਰਾਂ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਤਿਉਹਾਰਾਂ ਦੌਰਾਨ ਅਕਸਰ ਨਕਲੀ ਸ਼ਰਾਬ ਵੇਚਣ ਦੀਆਂ ਕੋਸ਼ਿਸ਼ਾਂ ਵਧ ਜਾਂਦੀਆਂ ਹਨ | ਹਾਲਾਂਕਿ ਵਿਭਾਗ ਇਸ 'ਤੇ ਤਿੱਖੀ ਨਿਗਰਾਨੀ ਰੱਖ ਰਿਹਾ ਹੈ, ਪਰ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ | ਨਕਲੀ ਸ਼ਰਾਬ ਸਿਰਫ਼ ਸਰੀਰਕ ਨੁਕਸਾਨ ਹੀ ਨਹੀਂ ਕਰਦੀ, ਬਲਕਿ ਕਈ ਵਾਰ ਜਾਨ ਲਈ ਵੀ ਖ਼ਤਰਾ ਬਣ ਸਕਦੀ ਹੈ | ਆਬਕਾਰੀ ਟੀਮ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸਲੀ ਅਤੇ ਨਕਲੀ ਸ਼ਰਾਬ ਵਿਚ ਫ਼ਰਕ ਕਰਨਾ ਬਹੁਤ ਜ਼ਰੂਰੀ ਹੈ | ਨਕਲੀ ਸ਼ਰਾਬ ਅਕਸਰ ਗੁਣਵੱਤਾ ਤੋਂ ਰਹਿਤ ਹੁੰਦੀ ਹੈ ਤੇ ਇਸ ਵਿਚ ਖਤਰਨਾਕ ਰਸਾਇਣ ਮਿਲੇ ਹੁੰਦੇ ਹਨ ਜੋ ਲੀਵਰ, ਕਿਡਨੀ ਤੇ ਦਿਲ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ | ਇਸ ਲਈ ਲੋਕਾਂ ਨੂੰ ਸਾਵਧਾਨੀ ਨਾਲ ਸ਼ਰਾਬ ਖਰੀਦਣੀ ਚਾਹੀਦੀ ਹੈ ਤੇ ਸ਼ੱਕ ਹੋਣ 'ਤੇ ਤੁਰੰਤ ਆਬਕਾਰੀ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਨਹੀਂ ਬਣ ਸਕਿਆ ਸੈਰਗਾਹ <br/> ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਵਿਜੈਵਾੜਾ (ਆਂਧਰਾ ਪ੍ਰਦੇਸ਼) ਪੁੱਜਾ <br/>
Ad Position 24