17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅੰਤਰ ਕਾਲਜ ਭਾਰ ਤੋਲਣ ਮੁਕਾਬਲਿਆਂ 'ਚ ਖ਼ਾਲਸਾ ਕਾਲਜ ਬਣਿਆ ਜੇਤੂ <br/>

Ad Position 21
No active advertisement
ਅਜੀਤ ਡੈਸਕ 27-09-2025
ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਭਾਰ ਤੋਲਣ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਦੇ ਨਾਲ ਸਮਾਪਤ ਹੋ ਗਏ | ਇਸ ਮੌਕੇ ਜੇਤੂਆਂ ਨੂੰ ਟਰਾਫ਼ੀ ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ, ਪਿ੍ੰਸੀਪਲ ਤੇ ਡਿਪਟੀ ਡੀ.ਪੀ.ਆਈ. ਡਾ. ਜਤਿੰਦਰ ਸਿੰਘ ਗਿੱਲ, ਅੰਤਰਰਾਸ਼ਟਰੀ ਭਾਰ ਤੋਲਕ ਕੋਚ ਡਾ. ਸੁੱਚਾ ਸਿੰਘ ਢੇਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਭਾਰ ਤੋਲਕ ਮੁਕਾਬਲਿਆਂ ਦੇ ਯੂਨੀਵਰਸਿਟੀ ਵਲੋਂ ਨਿਯੁਕਤ ਕੀਤੇ ਅਬਜਰਵਰ ਐਥਲੈਟਿਕ ਕੋਚ ਧਰਮਿੰਦਰ ਸਿੰਘ ਅਤੇ ਅਰਜਨ ਅਵਾਰਡੀ ਪਰਮਜੀਤ ਸ਼ਰਮਾ ਵਲੋਂ ਸਾਂਝੇ ਤੌਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਜਸਵੀਰ ਸਿੰਘ ਤੇ ਡਿਪਟੀ ਡੀਪੀਆਈ ਡਾ. ਗਿੱਲ ਨੇ ਖਿਡਾਰੀਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ | ਪ੍ਰੋਫੈਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਭਾਰ ਤੋਲਣ ਲੜਕੀਆਂ ਦੇ ਹੋਏ ਮੁਕਾਬਲਿਆਂ ਦੀ ਆਲ ਓਵਰ ਚੈਂਪੀਅਨਸ਼ਿਪ ਮੇਜ਼ਵਾਨ ਖਾਲਸਾ ਕਾਲਜ ਨੇ 205 ਅੰਕ ਪ੍ਰਾਪਤ ਕਰਕੇ ਜਿੱਤੀ, ਜਦੋਕਿ ਐਮ.ਬੀ.ਐਸ.ਬੀ.ਐਨ.ਬੀ. ਕਾਲਜ ਟਿੱਬਾ ਨੰਗਲ ਨੇ 157 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪੀ.ਐਮ.ਐਨ.ਸੀ ਰਾਜਪੁਰਾ ਨੇ 92 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਹਨਾਂ ਦੱਸਿਆ ਕਿ ਮੁੰਡਿਆਂ ਦੀ ਭਾਰ ਤੋਲਣ ਮੁਕਾਬਲਿਆਂ ਦੀ ਚੈਂਪੀਅਨਸ਼ਿਪ ਮੇਜ਼ਬਾਨ ਖ਼ਾਲਸਾ ਕਾਲਜ ਨੇ 180 ਅੰਕ ਨਾਲ ਪਹਿਲਾ, ਜਦੋਕਿ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਦੂਸਰਾ ਅਤੇ ਐੱਮ.ਐੱਮ. ਮੋਦੀ ਕਾਲਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾ. ਰਵਿੰਦਰ ਸਿੰਘ ਰੇਖੀ, ਡਾ. ਵੀਰਪਾਲ ਸਿੰਘ, ਪ੍ਰੋਫੈਸਰ ਜਗਵੰਤ ਸਿੰਘ, ਕਬੱਡੀ ਕੋਚ ਗੁਰਦੇਵ ਸਿੰਘ, ਅੰਤਰਰਾਸ਼ਟਰੀ ਭਾਰ ਤੋਲਕ ਹਰਪ੍ਰੀਤ ਸਿੰਘ ਖ਼ਾਲਸਾ, ਸੁਰਿੰਦਰ ਪਾਲ ਭੱਲਾ ਸਾਬਕਾ ਮੁੱਖ ਅਧਿਆਪਕ, ਬਲਜਿੰਦਰ ਰੀਹਲ, ਅਰਵਿੰਦਰ ਕੁਮਾਰ, ਸੰਜੀਵ ਕੁਮਾਰ ਘਈ, ਮਿਥਨ ਸ਼ਰਮਾ, ਸਚਿਨ ਸ਼ਰਮਾ, ਗੌਰਵ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਹਿਰੇ ਮੌਕੇ ਕੰਢੀ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਕਰੋੜਾਂ ਦੀ ਲਾਗਤ ਵਾਲੇ 3 ਪੁਲਾਂ ਦੀ ਸੁਗਾਤ- ਕੈਬਨਿਟ ਮੰਤਰੀ ਬੈਂਸ... ਅਗਲੀ ਖ਼ਬਰ ਰਾਮ-ਲੀਲ੍ਹਾ ਦੌਰਾਨ ਰਾਮ-ਸੀਤਾ ਵਿਆਹ ਰਚਾਇਆ
Ad Position 24