ਬੇਲਾ, 26 ਸਤੰਬਰ (ਮਨਜੀਤ ਸਿੰਘ ਸੈਣੀ)-ਅਨਾਜ ਮੰਡੀ ਬੇਲਾ ਵਿਚ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਹੈ | ਇਸ ਮੌਕੇ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਨੇ ਸ਼ੁਰੂਆਤੀ ਤੌਰ 'ਤੇ ਸੌ ਕੁਇੰਟਲ ਦੇ ਕਰੀਬ ਝੋਨੇ ਦੀ ਖਰੀਦ ਕੀਤੀ | ਕਿਸਾਨਾਂ ਨੂੰ ਕਿਹਾ ਕਿ ਪ੍ਰੇਸ਼ਾਨੀਆਂ ਤੋਂ ਬਚਣ ਲਈ ਸਾਫ਼ ਅਤੇ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ ਦੀ ਅਪੀਲ ਕੀਤੀ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਆੜ੍ਹਤੀਆਂ ਨੂੰ ਸਖ਼ਤ ਹਦਾਇਤਾਂ ਕਰਦੇ ਹੋਏ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ |ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਸੈਣੀ ਨੇ ਆਏ ਮਹਿਮਾਨਾਂ, ਕਿਸਾਨਾਂ ਅਤੇ ਮਜਦੂਰਾਂ ਦਾ ਸਵਾਗਤ ਕੀਤਾ | ਇਸ ਮੌਕੇ ਆੜ੍ਹਤੀ ਰਣਜੋਧ ਸਿੰਘ ਪਰੋਜਪੁਰ ਦੀ ਆੜ੍ਹਤ ਦੀ ਦੁਕਾਨ ਤੋਂ ਕਰੀਬ ਸੌ ਕੁਇੰਟਲ ਝੋਨੇ ਦੀ ਖਰੀਦ ਕੀਤੀ | ਇਸ ਮੌਕੇ ਇੰਸਪੈਕਟਰ ਰਜਿੰਦਰ ਸਿੰਘ, ਸਵਰਨ ਸਿੰਘ,ਆੜ੍ਹਤੀ ਗੁਰਜੀਤ ਸਿੰਘ ਜੀਤਾ ਪਰੋਜਪੁਰ, ਆੜ੍ਹਤੀ ਜਸਪ੍ਰੀਤ ਸਿੰਘ ਸੇਠੀ, ਆੜ੍ਹਤੀ ਜਗਤਾਰ ਸਿੰਘ ਜਟਾਣਾ, ਆੜ੍ਹਤੀ ਸੰਜੀਵ ਗੋਇਲ, ਆੜ੍ਹਤੀ ਗੌਰਵ ਗੋਇਲ, ਆੜ੍ਹਤੀ ਪ੍ਰਵਿੰਦਰ ਸਿੰਘ ਪੱਪੂ ਬੇਲਾ, ਆੜ੍ਹਤੀ ਪਵਨ ਚੇਤਲ, ਆੜ੍ਹਤੀ ਪਾਰਸ ਸੱਭਰਵਾਲ, ਆੜ੍ਹਤੀ ਬਿੱਟੂ ਕੰਗ ਮੁਕਾਰਾਪੁਰ, ਆੜ੍ਹਤੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜ੍ਹਤੀ ਹਰਦੇਵ ਸਿੰਘ ਬਜੀਦਪਕਰ ਤੋਂ ਇਲਾਵਾ ਸਮੂਹ ਆੜ੍ਹਤੀ, ਮਜਦੂਰ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |