17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇ- ਬੈਂਸ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਗਰਾਂ ਦੇ ਨੌਜਵਾਨ ਸਿੰਘ ਸਭਾ ਕਲੱਬ ਵਲੋਂ ਕਰਵਾਏ ਛਿੰਝ ਮੇਲੇ ਦੀ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਨਾਲ ਯਾਦਗਰੀ ਤਸਵੀਰ ਖਿਚਵਾਉਂਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰਨਾਂ ਦੀ ਤਸਵੀਰ | <br/> 27-09-2025
ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ (ਕਰਨੈਲ ਸਿੰਘ)-ਪੰਜਾਬ ਦੇ ਨੌਜਵਾਨਾਂ ਨੇ ਸੂਬੇ ਦੀ ਚੜ੍ਹਦੀ ਕਲਾਂ ਲਈ ਭਰਪੂਰ ਯੋਗਦਾਨ ਪਾਇਆ ਹੈ, ਹਾਲਾਤ ਭਾਵੇਂ ਹੜ੍ਹਾਂ ਦੇ ਹੋਣ ਜਾਂ ਖੇਡ ਮੁਕਾਬਲਿਆਂ ਦੇ ਨੌਜਵਾਨ ਹਰ ਮੌਕੇ ਅੱਗੇ ਵੱਧ ਕੇ ਪੰਜਾਬ ਦਾ ਨਾਂਅ ਚਮਕਾਉਂਦੇ ਰਹੇ ਹਨ | ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਤੰਦਰੁਸਤੀ ਦਾ ਪ੍ਰਤੀਕ ਸਾਡੇ ਖੇਡ ਮੇਲੇ ਨੌਜਵਾਨਾਂ ਨਾਲ ਹੀ ਸੋਭਦੇ ਹਨ | ਜਿਹੜੇ ਸੰਗਠਨ ਤੇ ਸੰਸਥਾਵਾਂ ਇਹ ਮੁਕਾਬਲੇ ਕਰਵਾਉਂਦੀਆਂ ਹਨ, ਉਹ ਵੀ ਵਧਾਈ ਦੀਆਂ ਪਾਤਰ ਹਨ | ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਗਰਾਂ ਵਿਖੇ ਨੌਜਵਾਨ ਸਿੰਘ ਸਭਾ ਕਲੱਬ ਵਲੋਂ ਕਰਵਾਏ ਦੂਸਰੇ ਛਿੰਝ ਮੇਲੇ 'ਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਇੱਕ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾ ਅੰਗ ਬਣਾਉਣਾ ਚਾਹੀਦਾ ਹੈ | ਸ. ਬੈਂਸ ਨੇ ਪਿੰਡ ਗਰਾਂ ਦੇ ਨੌਜਵਾਨ ਸਿੰਘ ਸਭਾ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸਰਪੰਚ ਮਨਮੋਹਣ ਸਿੰਘ, ਪ੍ਰਧਾਨ ਹਰਭਜਨ ਸਿੰਘ ਵਿੱਕੀ, ਕੁਲਦੀਪ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਰਵੀ ਪਾਲ, ਸਰਬਜੀਤ ਸਿੰਘ, ਅਵਤਾਰ ਸਿੰਘ, ਗੁਲਸ਼ਨ ਕੁਮਾਰ ਪੰਚ, ਦਲਜੀਤ ਪੰਚ, ਜੈਮਲ ਪੰਚ, ਹੁਸਨ, ਹਨੀ ਧੀਮਾਨ, ਹਰਿਜੰਦਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਗੁਲਜਾਰ ਸਿੰਘ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਐੱਨ. ਐੱਸ. ਐੱਸ. ਦਿਵਸ ਮਨਾਇਆ <br/> ਅਗਲੀ ਖ਼ਬਰ ਅਨਾਜ ਮੰਡੀ ਬੇਲਾ ਵਿਖੇ ਝੋਨੇ ਦੀ ਖਰੀਦ ਸ਼ੁਰੂ
Ad Position 24