ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਐੱਨ.ਐੱਸ.ਐੱਸ. ਦਿਵਸ ਬੜੇ ਉਤਸ਼ਾਹ ਨਾਲ ਮਨਾਇਆ | ਸਮਾਗਮ ਵਿਚ ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ ਪੇਸ਼ ਕੀਤੇ ਅਤੇ ਰੁੱਖ ਲਗਾ ਕੇ ਸਮਾਜ ਪ੍ਰਤੀ ਸੇਵਾ ਦਾ ਸੰਦੇਸ਼ ਦਿੱਤਾ | ਮੁੱਖ ਮਹਿਮਾਨ ਡਾ. ਜਤਿੰਦਰ ਸਿੰਘ ਗਿੱਲ, ਪਿ੍ੰਸੀਪਲ ਸਰਕਾਰੀ ਕਾਲਜ ਰੂਪਨਗਰ ਸਨ | ਡਾ. ਅਮਨ ਸਿੰਘ ਨੇ ਵਲੰਟੀਅਰਾਂ ਨੂੰ ਸਾਕਾ ਚਮਕੌਰ ਸਾਹਿਬ ਕਿਤਾਬ ਭੇਟ ਕਰਕੇ ਸ਼ਹੀਦਾਂ ਦੇ ਇਤਿਹਾਸ ਨਾਲ ਜਾਣੂ ਕਰਵਾਇਆ | ਚੁਣੇ ਗਏ ਨੌਜਵਾਨ ਨੇਤਾਵਾਂ ਨੂੰ ਸੇਵਾ ਲਈ ਸਨਮਾਨਿਤ ਕੀਤਾ ਗਿਆ | ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ ਚਾਂਸਲਰ ਡਾ. ਏ. ਐੱਸ. ਚਾਵਲਾ, ਰਜਿਸਟਰਾਰ ਪ੍ਰੋ. ਬੀ. ਐਸ. ਸਤਿਆਲ, ਡਾ. ਨਵਨੀਤ ਚੋਪੜਾ ਅਤੇ ਸੀ.ਈ.ਓ. ਵਿਮਲ ਮਨਹੋਤਰਾ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਸਮਾਰੋਹ ਦੀ ਨਿਗਰਾਨੀ ਰਤਨ ਕੌਰ (ਸਹਾਇਕ ਡਾਇਰੈਕਟਰ ਯੁਵਾ ਸੇਵਾਵਾਂ) ਅਤੇ ਡਾ. ਸੋਹਣੂ ਸੈਣੀ ਨੇ ਕੀਤੀ | ਵਿਦਿਆਰਥੀਆਂ ਨੇ ਐੱਨ.ਐੱਸ.ਐੱਸ. ਦੀ ਸਹੁੰ ਚੁੱਕੀ ਅਤੇ ਨਾਟ ਮੀ, ਬਟ ਯੂ ਦੇ ਸਿਧਾਂਤਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ |