25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕ੍ਰਾਈਮ ਬ੍ਰਾਂਚ ਦਾ ਨਾਂਅ ਲੈ ਕੇ ਪਿੰਡ ਭਾਂਖਰਪੁਰ ਦੇ ਵਸਨੀਕ ਨਾਲ ਮਾਰੀ ਵੱਡੀ ਠੱਗੀ <br/>

Ad Position 21
No active advertisement
ਅਜੀਤ ਡੈਸਕ 28-09-2025
ਡੇਰਾਬੱਸੀ, 27 ਸਤੰਬਰ (ਰਣਬੀਰ ਸਿੰਘ ਪੜ੍ਹੀ)-ਸਾਈਬਰ ਠੱਗਾਂ ਨੇ ਧੋਖਾਧੜੀ ਦਾ ਨਵਾਂ ਤਰੀਕਾ ਅਪਣਾਉਂਦੇ ਹੋਏ ਪਿੰਡ ਭਾਂਖਰਪੁਰ ਦੇ ਵਸਨੀਕ ਚਰਨ ਸਿੰਘ ਨਾਲ ਕ੍ਰਾਈਮ ਬ੍ਰਾਂਚ ਦਾ ਨਾਂਅ ਲੈ ਕੇ ਵੱਡੀ ਠੱਗੀ ਮਾਰ ਲਈ | ਠੱਗਾਂ ਨੇ ਉਸ ਨੂੰ ਕਾਲ ਕਰਕੇ ਦੱਸਿਆ ਕਿ ਉਸ ਦਾ ਪੁੱਤਰ ਹਰਨੇਕ ਸਿੰਘ (37), ਜੋ ਕਿ ਚੰਡੀਗੜ੍ਹ ਮਿਊਾਸੀਪਲ ਕਾਰਪੋਰੇਸ਼ਨ 'ਚ ਨੌਕਰੀ ਕਰਦਾ ਹੈ, ਇਕ ਕਤਲ ਕੇਸ 'ਚ ਫਸ ਗਿਆ ਹੈ ਕਿਉਂਕਿ ਉਸ ਨੇ ਮੁਲਜ਼ਮ ਨੂੰ ਲਿਫ਼ਟ ਦਿੱਤੀ ਸੀ | ਪੁੱਤਰ ਨੂੰ ਛੁਡਵਾਉਣ ਦੀ ਧਮਕੀ ਦੇ ਕੇ ਠੱਗਾਂ ਨੇ ਉਸ ਤੋਂ 4.50 ਲੱਖ ਰੁ. ਹੜੱਪ ਲਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਚਰਨ ਸਿੰਘ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਤੋਂ ਸੇਵਾ-ਮੁਕਤ ਹੋਇਆ ਹੈ | 25 ਸਤੰਬਰ ਨੂੰ ਉਸ ਦੇ ਫ਼ੋਨ 'ਤੇ ਇਕ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਜਸਪ੍ਰੀਤ ਸਿੰਘ ਦੱਸਦਿਆਂ ਕਿਹਾ ਕਿ ਜੇਕਰ ਪੁੱਤਰ ਨੂੰ ਛੁਡਵਾਉਣਾ ਹੈ ਤਾਂ ਤੁਰੰਤ 1.50 ਲੱਖ ਰੁ. ਭੇਜੋ | ਉਸ ਨੇ ਜਸਪ੍ਰੀਤ ਵਰਗੀ ਆਵਾਜ਼ ਵੀ ਫ਼ੋਨ 'ਤੇ ਸੁਣਾਈ | ਇਹ ਸੁਣ ਕੇ ਉਹ ਘਬਰਾ ਗਿਆ ਤੇ ਉਸ ਨੇ ਫ਼ੋਨ 'ਤੇ ਮੰਗੀ ਰਕਮ ਦੱਸੇ ਖਾਤੇ 'ਚ ਜਮ੍ਹਾਂ ਕਰਵਾ ਦਿੱਤੀ | ਕੁਝ ਸਮੇਂ ਬਾਅਦ ਠੱਗਾਂ ਨੇ ਦੁਬਾਰਾ 3 ਲੱਖ ਰੁ. ਦੀ ਮੰਗ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਸ ਦੇ ਪੁੱਤਰ ਨੂੰ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ 'ਤੇ ਛੱਡ ਦਿੱਤਾ ਜਾਵੇਗਾ | ਉਸ ਨੇ 3 ਲੱਖ ਰੁ. ਦੀ ਰਕਮ ਵੀ ਪਿੰਡ ਵਿਚਲੇ ਪੰਜਾਬ ਐਂਡ ਸਿੰਧ ਬੈਂਕ ਦੇ ਦੱਸੇ ਹੋਏ ਖਾਤੇ 'ਚ ਪਾ ਦਿੱਤੀ | ਇਸ ਤੋਂ ਬਾਅਦ ਚਰਨ ਸਿੰਘ ਨੇ ਜਦੋਂ ਆਪਣੇ ਪੁੱਤਰ ਨਾਲ ਸੰਪਰਕ ਕੀਤਾ ਤਾਂ ਸਾਰਾ ਮਾਮਲਾ ਸਮਝ ਆ ਗਿਆ | ਇਸ ਤਰ੍ਹਾਂ ਅਣਪਛਾਤੇ ਵਿਅਕਤੀਆਂ ਨੇ ਚਰਨ ਤੋਂ 4.50 ਲੱਖ ਰੁ. ਠੱਗ ਲਏ | ਚਰਨ ਸਿੰਘ ਨੇ ਇਸ ਠੱਗੀ ਦੀ ਸ਼ਿਕਾਇਤ ਥਾਣਾ ਸੈਕਟਰ-36 ਚੰਡੀਗੜ੍ਹ ਵਿਖੇ ਦਰਜ ਕਰਵਾਈ ਸੀ, ਜਿਥੋਂ ਪੁਲਿਸ ਨੇ ਜ਼ੀਰੋ ਐਫ. ਆਈ. ਆਰ. ਕੱਟ ਕੇ ਮਾਮਲਾ ਡੇਰਾਬੱਸੀ ਜ਼ਿਲ੍ਹਾ ਮੁਹਾਲੀ ਦੀ ਹਦੂਦ 'ਚ ਪੈਣ ਕਾਰਨ ਡੇਰਾਬੱਸੀ ਪੁਲਿਸ ਨੂੰ ਭੇਜ ਦਿੱਤਾ | ਫ਼ਿਲਹਾਲ ਡੇਰਾਬੱਸੀ ਪੁਲਿਸ ਨੇ ਜਸਪ੍ਰੀਤ ਸਿੰਘ ਨਾਂਅ ਦੇ ਵਿਅਕਤੀ ਖ਼ਿਲਾਫ਼ ਧਾਰਾ 308 (2), 318 (3), 61 (2) ਬੀ. ਐਨ. ਐਸ. ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਸੁਮਿਤ ਮੋਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਪਛਾਤੇ ਨੰਬਰ ਤੋਂ ਆਈ ਕਾਲ 'ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਕੋਈ ਵੀ ਵਿੱਤੀ ਲੈਣ-ਦੇਣ ਕਰਨ ਤੋਂ ਪਹਿਲਾਂ ਪੁਲਿਸ ਜਾਂ ਸੰਬੰਧਿਤ ਅਧਿਕਾਰੀਆਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਸਪਾ 9 ਨੂੰ ਫਿਲੌਰ ਵਿਖੇ ਕਰੇਗੀ ਸੂਬਾ ਪੱਧਰੀ ਮਹਾਂਰੈਲੀ-ਜਗਜੀਤ ਸਿੰਘ ਛੜਬੜ <br/> ਅਗਲੀ ਖ਼ਬਰ ਜ਼ਿਲ੍ਹਾ ਟ੍ਰੈਫਿਕ ਪੁਲਿਸ ਤੇ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਨੇ ਸਾਂਝਾ ਨਾਕਾ ਲਗਾ ਕੇ 70 ਵਾਹਨਾਂ ਦੇ ਕੱਟੇ ਚਲਾਨ...
Ad Position 24