25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜ਼ਿਲ੍ਹਾ ਟ੍ਰੈਫਿਕ ਪੁਲਿਸ ਤੇ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਨੇ ਸਾਂਝਾ ਨਾਕਾ ਲਗਾ ਕੇ 70 ਵਾਹਨਾਂ ਦੇ ਕੱਟੇ ਚਲਾਨ <br/>

Ad Position 21
No active advertisement
ਅਜੀਤ ਡੈਸਕ 28-09-2025
ਬੁੰਗਾ ਸਾਹਿਬ/ਕੀਰਤਪੁਰ ਸਾਹਿਬ, 27 ਸਤੰਬਰ (ਸੁਖਚੈਨ ਸਿੰਘ ਰਾਣਾ, ਬੀਰਅੰਮਿ੍ਤਪਾਲ ਸਿੰਘ ਸੰਨੀ)-ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਰੂਪਨਗਰ ਤੇ ਟ੍ਰੈਫ਼ਿਕ ਪੁਲਿਸ ਕੀਰਤਪੁਰ ਸਾਹਿਬ ਵਲੋਂ ਪਿੰਡ ਡਾਢੀ ਵਿਖੇ ਸਾਂਝਾ ਨਾਕਾ ਲਗਾ ਕੇ ਤੇਜ਼ ਗਤੀ 'ਚ ਚੱਲਣ ਵਾਲੇ ਵਾਹਨਾਂ, ਲਾਈਨ ਚੇਂਜ, ਬਿਨਾਂ ਹੈਲਮਟ, ਬਿਨਾਂ ਨੰਬਰ ਪਲੇਟਾਂ ਵਾਲੇ ਵੱਖ-ਵੱਖ ਵਾਹਨਾਂ ਦੇ 70 ਚਲਾਨ ਕੱਟੇ ਗਏ | ਜਿਸ ਸੰਬੰਧੀ ਜ਼ਿਲ੍ਹਾ ਟ੍ਰੈਫਿਕ ਪੁਲਿਸ ਰੂਪਨਗਰ ਦੇ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਦੇ ਸਹਿਯੋਗ ਨਾਲ ਪਿੰਡ ਡਾਢੀ ਵਿਖੇ ਨਾਕਾ ਲਗਾ ਕੇ ਤੇਜ਼ ਗਤੀ 'ਚ ਚੱਲਣ ਵਾਲੇ ਵਾਹਨਾਂ, ਇਸ ਤੋਂ ਇਲਾਵਾ ਜਿਹੜੇ ਵੀ ਟਰੱਕ, ਟਿੱਪਰ, ਬੱਸਾਂ ਲਾਈਨ ਚੇਂਜ ਕਰਕੇ ਚਲਦੇ ਹਨ, ਉਨ੍ਹਾਂ ਦੇ ਵੀ ਚਲਾਨ ਕੱਟੇ ਗਏ ਹਨ, ਇਸ ਤੋਂ ਇਲਾਵਾ ਉਹਨਾਂ ਮੋਟਰਸਾਈਕਲ, ਸਕੂਟਰਾਂ ਵਾਲਿਆਂ ਦੇ ਵੀ ਚਲਾਨ ਕੱਟੇ ਗਏ ਹਨ, ਜਿਨ੍ਹਾਂ ਦੇ ਮੋਟਰਸਾਈਕਲ, ਸਕੂਟਰਾਂ ਦੇ ਉੱਪਰ ਨੰਬਰ ਪਲੇਟਾਂ ਨਹੀਂ ਸਨ ਜਾਂ ਸਹੀ ਨੰਬਰ ਪਲੇਟਾਂ ਨਹੀਂ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਨਾਂ ਹੈਲਮਟ ਤੇ ਟਿ੍ਪਲਿੰਗ ਕਰਨ ਵਾਲਿਆਂ ਦੇ ਵੀ ਚਲਾਨ ਕੱਟੇ ਗਏ ਹਨ | ਟ੍ਰੈਫਿਕ ਇੰਚਾਰਜ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਇਨ ਬਿਨ ਪਾਲਣਾ ਕਰਨ, ਅਗਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ ਚਲਾਨ ਕੱਟਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ | ਇਸ ਮੌਕੇ ਸਥਾਨਕ ਟਰੈਫ਼ਿਕ ਪੁਲਿਸ ਕੀਰਤਪੁਰ ਸਾਹਿਬ ਦੇ ਇੰਚਾਰਜ ਏ. ਐਸ. ਆਈ. ਬਲਵੰਤ ਸਿੰਘ, ਏ. ਐਸ. ਆਈ. ਦੀਦਾਰ ਸਿੰਘ, ਏ. ਐਸ. ਆਈ. ਅਜੇ ਕੁਮਾਰ, ਏ. ਐਸ. ਆਈ. ਕਮਲਜੀਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕ੍ਰਾਈਮ ਬ੍ਰਾਂਚ ਦਾ ਨਾਂਅ ਲੈ ਕੇ ਪਿੰਡ ਭਾਂਖਰਪੁਰ ਦੇ ਵਸਨੀਕ ਨਾਲ ਮਾਰੀ ਵੱਡੀ ਠੱਗੀ <br/> ਅਗਲੀ ਖ਼ਬਰ ਖੱਡ ਬਠਲੌਰ ਵਿਚ ਪਹਿਲੀ ਵਾਰ ਪਹੁੰਚੀਆਂ ਮੋਬਾਈਲ ਤਰੰਗਾਂ <br/>
Ad Position 24