25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਖੱਡ ਬਠਲੌਰ ਵਿਚ ਪਹਿਲੀ ਵਾਰ ਪਹੁੰਚੀਆਂ ਮੋਬਾਈਲ ਤਰੰਗਾਂ <br/>

Ad Position 21
No active advertisement
ਅਜੀਤ ਡੈਸਕ 28-09-2025
ਨੂਰਪੁਰ ਬੇਦੀ, 27 ਸਤੰਬਰ (ਹਰਦੀਪ ਸਿੰਘ ਢੀਂਡਸਾ)-ਬੀ. ਐਸ. ਐਨ. ਐਲ. ਦੇ ਡੀ. ਜੀ. ਐਮ. ਤਲਵਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਖੱਡ ਬੈਠਲੋਰ 'ਚ ਮੋਬਾਈਲ ਟਾਵਰ ਸ਼ੁਰੂ ਹੋਣ ਮੌਕੇ ਰੱਖੇ ਗਏ ਸਮਾਗਮ ਦੌਰਾਨ ਪਿੰਡ ਵਾਸੀਆਂ ਦੇ ਚਿਹਰਿਆਂ 'ਤੇ ਖੁਸ਼ੀ ਦੇ ਚਾਨਣ ਖਿੜ ਗਏ | ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਹਾੜਾਂ ਦੀਆਂ ਝੱਲੀਆਂ ਵਿਚਕਾਰ ਵਸੇ ਇਸ ਪਿੰਡ 'ਚ ਮੋਬਾਈਲ ਨੈਟਵਰਕ ਪਹੁੰਚਿਆ ਹੈ ਤੇ ਸਾਰਾ ਪਿੰਡ ਮੇਲੇ ਵਰਗੇ ਮਾਹੌਲ ਨਾਲ ਗੂੰਜ ਉਠਿਆ | ਇਹ ਸੁਵਿਧਾ ਭਾਰਤ ਸੰਚਾਰ ਨਿਗਮ ਲਿਮਿਟਡ (ਬੀ. ਐਸ. ਐਨ. ਐਲ.) ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਉਦਘਾਟਨ ਰਾਹੀਂ ਪ੍ਰਦਾਨ ਕੀਤੀ ਗਈ ਹੈ | ਅੱਜ ਪ੍ਰਧਾਨ ਮੰਤਰੀ ਜੀ ਨੇ ਇਕੋ ਸਮੇਂ 100000 4ਜੀ ਸਵਦੇਸ਼ੀ ਮੋਬਾਈਲ ਟਾਵਰਾਂ ਦਾ ਉਦਘਾਟਨ ਕਰਕੇ ਇਹ ਸਹੂਲਤ ਦੇਸ਼ ਨੂੰ ਮੁਹੱਇਆ ਕਰਵਾਈ ਗਈ | ਇਸ ਸੁਵਿਧਾ ਅਧੀਨ ਲਗਪਗ 26000 ਰਿਮੋਟ ਇਲਾਕਿਆਂ 'ਚ ਪੈਂਦੇ ਪਿੰਡਾਂ ਨੂੰ ਵੀ ਡਿਜੀਟਲ ਇੰਡੀਆ ਨਾਲ ਜੋੜਿਆ ਗਿਆ ਹੈ | ਲੋਕ-ਹਿੱਤ ਨੂੰ ਪਹਿਲ ਦੇ ਕੇ ਕੰਮ ਕਰ ਰਿਹਾ ਬੀ. ਐਸ. ਐਨ. ਐਲ., ਇਸ ਮੌਕੇ ਡੀ. ਜੀ. ਐਮ. ਤਲਵਿੰਦਰ ਸਿੰਘ ਨੇ ਕਿਹਾ ਕਿ ਜਿਥੇ ਪ੍ਰਾਈਵੇਟ ਕੰਪਨੀਆਂ ਸਿਰਫ਼ ਨਫ਼ੇ-ਨੁਕਸਾਨ ਦੇ ਆਧਾਰ 'ਤੇ ਕੰਮ ਕਰਦੀਆਂ ਹਨ, ਉੱਥੇ ਬੀ. ਐਸ. ਐਨ. ਐਲ. ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਕੇ ਹਰ ਦੂਰ-ਦੁਰੱਗਮ ਦੇ ਪਿੰਡ ਤੱਕ ਸੰਚਾਰ ਸਹੂਲਤ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹੈ | ਇਸ ਲੜੀ ਵਿਚ ਰੋਪੜ ਖੇਤਰ 'ਚ 165 ਸਵਦੇਸ਼ੀ 4ਜੀ ਮੋਬਾਈਲ ਟਾਵਰ ਲਗਾਏ ਜਾ ਚੁੱਕੇ ਹਨ ਤੇ ਹੁਣ 4 ਜੀ ਸਰਵਿਸ ਨਾਲ ਰੋਪੜ ਖੇਤਰ ਦੇ ਸਾਰੇ ਪਿੰਡ ਜੁੜ ਚੁੱਕੇ ਹਨ ਅਤੇ ਨਾਲ ਹੀ ਖੇਤਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੀ. ਐਸ. ਐਨ. ਐਲ. ਨਾਲ ਜੁੜਨ ਦੀ ਅਪੀਲ ਕੀਤੀ | ਖਾਸ ਗੱਲ ਇਹ ਰਹੀ ਕਿ ਪਿੰਡ ਦੇ ਹੀ ਠੇਕੇਦਾਰ ਨੰਦ ਲਾਲ ਨੇ ਟਾਵਰ ਲਗਾਉਣ ਲਈ ਆਪਣੀ ਜ਼ਮੀਨ ਦਾ ਇਕ ਹਿੱਸਾ ਗ੍ਰਾਮ ਪੰਚਾਇਤ ਨੂੰ ਦਾਨ ਕੀਤਾ | ਪੰਚਾਇਤ ਵਲੋਂ ਬੀ. ਐਸ. ਐਨ. ਐਲ. ਨਾਲ ਐਗਰੀਮੈਂਟ ਕਰਕੇ ਇਸ ਪ੍ਰਾਜੈਕਟ ਨੂੰ ਸਫਲ ਬਣਾਇਆ ਗਿਆ | ਇਸ ਕਾਰਨ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਸਮਾਗਮ 'ਚ ਏ. ਜੀ. ਐਮ. ਵਿਕਾਸ ਸਹਿਗਲ, ਐਸ. ਡੀ. ਓ. ਸਤਨਾਮ ਧੀਮਾਨ, ਜੇ. ਟੀ. ਓ. ਨਵਨੀਤ ਕੌਰ, ਜੀ. ਟੀ. ਓ. ਜਸਪ੍ਰੀਤ ਸਿੰਘ, ਜੇਈ ਕੈਲਾਸ ਸੈਣੀ ਸਮੇਤ ਪਿੰਡ ਦੀਆਂ ਦੋਵੇਂ ਪੰਚਾਇਤਾਂ ਦੇ ਸਰਪੰਚ ਸੋਮਾ ਦੇਵੀ ਤੇ ਕਮਲੇਸ਼ ਦੇਵੀ, ਸਮਾਜ ਸੇਵੀ ਗੌਰਵ ਰਾਣਾ, ਪਰਮਾਨੰਦ, ਤੀਰਥ ਰਾਮ, ਆਦਿ ਹਸਤੀਆਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਟ੍ਰੈਫਿਕ ਪੁਲਿਸ ਤੇ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਨੇ ਸਾਂਝਾ ਨਾਕਾ ਲਗਾ ਕੇ 70 ਵਾਹਨਾਂ ਦੇ ਕੱਟੇ ਚਲਾਨ... ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਨੇ ਲਗਾਈ ਸੀ. ਪੀ. ਆਰ. ਤੇ ਫ਼ਸਟ ਏਡ ਤਕਨੀਕ ਵਰਕਸ਼ਾਪ <br/>
Ad Position 24