ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਥਾਨਕ ਆਈ. ਟੀ. ਆਈ. ਨੰਗਲ ਰੋਡ ਰੂਪਨਗਰ ਵਿਖੇ ਫਸਟ ਏਡ ਤੇ ਸੀ. ਪੀ. ਆਰ. (ਕਾਰਡੀਓ ਪਲਮਨਰੀ ਰੀਸਾਈਟੇਸ਼ਨ) ਤਕਨੀਕਾਂ 'ਤੇ ਇਕ ਜਾਗਰੂਕਤਾ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦਾ ਪ੍ਰਬੰਧ ਗੁਰਸੋਹਨ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਨੇ ਸਰੋਤ ਵਿਅਕਤੀ ਵਜੋਂ ਕੀਤਾ | ਉਨ੍ਹਾਂ ਭਾਗੀਦਾਰਾਂ ਨੂੰ ਜ਼ਰੂਰੀ ਫਸਟ ਏਡ ਤਰੀਕਿਆਂ ਨਾਲ ਜਾਣੂ ਕਰਵਾਇਆ ਤੇ ਨਕਲੀ ਮਨੁੱਖੀ ਸਰੀਰ 'ਤੇ ਸੀ. ਪੀ. ਆਰ. ਦੇ ਕਦਮਾਂ ਦਾ ਲਾਈਵ ਡੈਮੋਨਸਟਰੇਸ਼ਨ ਦਿੱਤਾ | ਵਿਦਿਆਰਥੀਆਂ ਤੇ ਸਟਾਫ਼ ਨੇ ਸਾਹ ਲੈਣ ਦੀਆਂ ਤਕਨੀਕਾਂ ਤੇ ਖ਼ੁਦ ਅਭਿਆਸ ਕੀਤਾ | ਕਲੱਬ ਦੇ ਪ੍ਰਧਾਨ ਸੁਧੀਰ ਕੁਮਾਰ ਤੇ ਸਕੱਤਰ ਡਾ. ਅੰਕੁਰ ਵਾਹੀ ਨੇ ਵਰਕਸ਼ਾਪ ਦੌਰਾਨ ਸਿਹਤ ਜਾਗਰੂਕਤਾ ਦੀ ਮਹੱਤਤਾ ਤੇ ਸੀਪੀਆਰ ਦੀ ਲੋੜ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਇਸ ਸਾਲ 10 ਅਜਿਹੀਆਂ ਵਰਕਸ਼ਾਪਾਂ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਖ਼ਾਸ ਕਰਕੇ ਨੌਜਵਾਨਾਂ ਨੂੰ ਡਾਕਟਰੀ ਐਮਰਜੈਂਸੀ ਸੰਭਾਲਣ ਲਈ ਯੋਗ ਬਣਾਇਆ ਜਾ ਸਕੇ | ਪ੍ਰਾਜੈਕਟ ਦੇ ਚੇਅਰਮੈਨ ਤੇ ਪ੍ਰਧਾਨ ਇਲੈਕਟ ਰੋਟੇਰੀਅਨ ਗਗਨ ਸੈਣੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਭਾਗੀਦਾਰਾਂ ਨੂੰ ਜੀਵਨ ਬਚਾਉਣ ਵਾਲੇ ਹੁਨਰ ਪ੍ਰਾਪਤ ਹੁੰਦੇ ਹਨ ਜੋ ਸਮਾਜ ਲਈ ਬਹੁਤ ਲਾਭਕਾਰੀ ਹਨ | ਆਈ. ਟੀ. ਆਈ. ਦੇ ਪਿ੍ੰਸੀਪਲ ਰਾਜੀਵ ਕੁਮਾਰ ਲੂੰਬਾ ਨੇ ਰੋਟਰੀ ਕਲੱਬ ਰੂਪਨਗਰ ਦਾ ਇਸ ਮਹੱਤਵਪੂਰਨ ਪ੍ਰੋਗਰਾਮ ਲਈ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਡਾ. ਜੇ. ਕੇ. ਸ਼ਰਮਾ, ਆਈ. ਪੀ. ਪੀ. ਕੁਲਵੰਤ ਸਿੰਘ, ਰੋਟੇਰੀਅਨ ਅਸ਼ੋਕ ਚੱਢਾ ਤੇ ਨੀਤਾ ਚੱਢਾ ਸਮੇਤ ਆਈ. ਟੀ. ਆਈ. ਸਟਾਫ਼ ਮੈਂਬਰ ਵੀ ਹਾਜ਼ਰ ਸਨ |