25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੇਂਟ ਕਾਰਮਲ ਸਕੂਲ ਰੂਪਨਗਰ 'ਚ 'ਫ਼ਰਜ਼ ਦਾ ਮਾਰਗ-ਸੇਵਾ ਤੋਂ ਉੱਤਮਤਾ ਤੱਕ' ਤਹਿਤ ਰਸਮ ਅਦਾ <br/>

Ad Position 21
No active advertisement
ਅਜੀਤ ਡੈਸਕ 28-09-2025
ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ ਰੂਪਨਗਰ ਵਿਚ 'ਫਰਜ਼ ਦਾ ਮਾਰਗ-ਸੇਵਾ ਤੋਂ ਉੱਤਮਤਾ ਤੱਕ' ਤਹਿਤ ਵਿਦਿਆਰਥੀਆਂ ਨੂੰ ਸਕੂਲ ਪ੍ਰਤੀ ਖਾਸ ਜ਼ਿੰਮੇਵਾਰੀਆਂ ਸੌਂਪਣ ਲਈ ਇਕ ਵਿਸ਼ੇਸ਼ ਰਸਮ ਅਦਾ ਕੀਤੀ ਗਈ | ਇਸ ਮੌਕੇ ਸਕੂਲ ਦੇ ਮੈਨੇਜਰ ਸ੍ਰੀਮਤੀ ਜਯਾ ਸੈਣੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਰਸਮ ਦੀ ਸ਼ੁਰੂਆਤ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦੇਣ ਨਾਲ ਹੋਈ | ਸਕੂਲ ਦੀ ਕਾਰਜਕਾਰੀ ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਨੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਪ੍ਰਤੀ ਬਣਦੇ ਫਰਜ਼ਾਂ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਹੈੱਡ ਬੁਆਏ, ਹੈੱਡ ਗਰਲ, ਡਿਪਟੀ ਹੈੱਡ ਬੁਆਏ, ਡਿਪਟੀ ਹੈੱਡ ਗਰਲ, ਡਿਸਿਪਲਿਨ ਕੈਪਟਨ, ਸਪੋਰਟਸ ਕੈਪਟਨ, ਸਪੋਰਟਸ ਵਾਈਸ ਕੈਪਟਨ ਤੇ ਹਰ ਹਾਊਸ ਦੇ ਕੈਪਟਨ-ਵਾਇਸ ਕੈਪਟਨ ਨੂੰ ਸਟੇਜ 'ਤੇ ਸੱਦ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਚੁਕਵਾਈ ਗਈ | ਇਸ ਮੌਕੇ ਸ੍ਰੀਮਤੀ ਜਯਾ ਸੈਣੀ ਨੇ ਚੁਣੇ ਗਏ ਵਿਦਿਆਰਥੀਆਂ, ਹੈੱਡ ਬੁਆਏ ਅਰਸ਼ਪ੍ਰੀਤ ਸਿੰਘ, ਹੈੱਡ ਗਰਲ ਅਰਸ਼ਪ੍ਰੀਤ ਕੌਰ, ਡਿਪਟੀ ਹੈੱਡ ਬੁਆਏ ਆਯੂਸ਼ ਪਾਂਡੇ, ਡਿਪਟੀ ਹੈੱਡ ਗਰਲ ਮਹਿਕਪ੍ਰੀਤ ਕੌਰ, ਸਕੂਲ ਰੀਪਿ੍ਜ਼ੈਂਟੇਟਿਵ ਹਰਲੀਨ ਕੌਰ ਤੇ ਅਭੈ, ਸਪੋਰਟਸ ਕੈਪਟਨ ਪਰਮਿੰਦਰ ਸਿੰਘ, ਸਪੋਰਟਸ ਵਾਈਸ ਕੈਪਟਨ ਅਮਨਦੀਪ ਕੌਰ, ਡਿਸਿਪਲਿਨ ਕੈਪਟਨ ਜਸਰਾਜ ਸਿੰਘ ਤੇ ਦਿਸ਼ਾ ਪੰਥ ਨੂੰ ਅਹੁਦੇ ਸੌਂਪੇ | ਵਿਦਿਆਰਥੀਆਂ ਨੇ ਸਹੁੰ ਚੁੱਕ ਕੇ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਦਾ ਵਚਨ ਦਿੱਤਾ | ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ, ਡਾਇਰੈਕਟਰ ਪਿ੍ੰਸੀਪਲ ਸ੍ਰੀਮਤੀ ਪੂਨਮ ਡੋਗਰਾ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸ਼ੈਸ਼ੇ ਪਹਿਨਾਏ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ |


Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਲੋਧੀ ਮਾਜਰਾ-ਗੁੰਨੋ ਮਾਜਰਾ ਸੜਕ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ <br/> ਅਗਲੀ ਖ਼ਬਰ ਰਾਣਾ ਗਿੱਲ ਨੇ ਝੰਜੇੜੀ ਦੀ ਖਸਤਾ ਹਾਲਤ ਫਿਰਨੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ <br/>
Ad Position 24