26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦਾ ਵਿਕਾਸ ਕੀਤਾ ਜਾਵੇਗਾ-ਡਾ. ਸੰਜੀਵ ਗੌਤਮ <br/>

Ad Position 21
No active advertisement
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਤੇ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੂੰ ਸਨਮਾਨਿਤ ਕਰਦਿਆ ਯੋਗੇਸ਼ ਸੱਚਦੇਵਾ, ਅੰਮਿ੍ਤ ਲਾਲ ਸ਼ਰਮਾ | (ਸੱਜੇ) ਡਾ. ਸੰਜੀਵ ਗੌਤਮ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਬਾਰੇ ਵਿਜ਼ਟਰ ਬੁੱਕ 'ਚ ਟਿੱਪਣੀ ਲਿਖਣ ਸਮੇਂ | <br/> 28-09-2025
ਨੰਗਲ, 27 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-'ਪੰਜਾਬ ਸਰਕਾਰ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇ ਚੌਗਿਰਦਾ ਮਿੱਤਰ ਵਿਕਾਸ ਲਈ ਵਚਨਵੱਧ ਹੈ ਤੇ ਛੇਤੀ ਹੀ ਚੰਗਾ ਪ੍ਰਾਜੈਕਟ ਲਾਗੂ ਹੋਵੇਗਾ' | ਇਹ ਵਿਚਾਰ ਆਮ ਆਦਮੀ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਇੰਚਾਰਜ ਤੇ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਦੇ ਜੰਗਲੀ ਜੀਵ ਵਿਆਖਿਆ ਕੇਂਦਰ ਨੰਗਲ ਦਾ ਦੌਰਾ ਕਰਨ ਸਮੇਂ ਪ੍ਰਗਟ ਕੀਤੇ | ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਜੰਗਲੀ ਜੀਵ ਵਿਆਖਿਆ ਕੇਂਦਰ ਆਏ ਡਾ. ਗੌਤਮ ਨੇ ਕਿਹਾ ਕਿ ਇਹ ਕੇਂਦਰ ਪ੍ਰਵਾਸੀ ਪੰਛੀਆਂ ਬਾਰੇ ਅਥਾਹ ਗਿਆਨ ਦਿੰਦਾ ਹੈ | ਸਕੂਲ ਵਿਦਿਆਰਥੀਆਂ/ਸੈਲਾਨੀਆਂ ਲਈ ਇਹ ਖਾਸ ਥਾਂ ਹੈ | ਡਾ. ਗੌਤਮ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਦੋ ਵੱਡੇ ਅਫ਼ਸਰਾਂ ਨਾਲ ਫੋਨ 'ਤੇ ਗੱਲ ਕੀਤੀ ਤੇ ਯੋਗ ਫਰਨੀਚਰ ਦੀ ਖਰੀਦ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰੀ ਕਰਮਚਾਰੀ ਪੱਲਿਓਾ ਪੈਸੇ ਖਰਚ ਕੇ ਸਫ਼ਾਈ ਦਾ ਸਾਮਾਨ ਮੰਗਵਾ ਰਹੇ ਹਨ | ਡਾ. ਗੌਤਮ ਨੇ ਗੁੱਸੇ ਹੋ ਕੇ ਵਿਜ਼ਟਰ ਬੁੱਕ 'ਚ ਲਿਖਿਆ 'ਸਾਰੇ ਬੋਰਡ ਮਾਂ ਬੋਲੀ ਪੰਜਾਬੀ 'ਚ ਲਿਖੇ ਜਾਣ' | ਚੇਅਰਮੈਨ ਉਮੀਦ ਸੰਸਥਾ ਰਵਿੰਦਰ ਸਿੰਘ ਗੋਲਡੀ, ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ, ਸੀਨੀਅਰ ਪੱਤਰਕਾਰ ਸੁਭਾਸ਼ ਸ਼ਰਮਾ, ਜੰਗਲੀ ਜੀਵ ਵਿਆਖਿਆ ਕੇਂਦਰ ਦੇ ਇੰਚਾਰਜ ਅੰਮਿ੍ਤ ਲਾਲ ਸ਼ਰਮਾ, ਸੰਜੀਵ ਕੁਮਾਰ ਆਦਿ ਸ਼ਖ਼ਸੀਅਤਾ ਨੇ ਡਾ. ਸੰਜੀਵ ਗੌਤਮ ਨੂੰ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਡਾ. ਅਸ਼ੌਕ ਸ਼ਰਮਾ ਸਨਮਾਨਿਤ <br/> ਅਗਲੀ ਖ਼ਬਰ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਵਲੋਂ ਹਸਪਤਾਲਾਂ ਦਾ ਦੌਰਾ <br/>
Ad Position 24