ਨੰਗਲ, 27 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਦੇਵਰਾਮ ਧਾਮੀ ਦੀ ਅਗਵਾਈ 'ਚ ਮੇਨ ਮਾਰਕੀਟ 'ਚ ਕਰਵਾਏ ਸਮਾਗਮ ਦੌਰਾਨ ਨਿਸ਼ਕਾਮ ਸਮਾਜ ਸੇਵਕ ਡਾ. ਅਸ਼ੋਕ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ | ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾ. ਅਸ਼ੌਕ ਸ਼ਰਮਾ ਭਾਰਤ ਵਿਕਾਸ ਪ੍ਰੀਸ਼ਦ, ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਯੋਗ ਆਸ਼ਰਮ ਆਦਿ ਸੰਸਥਾਵਾਂ ਨਾਲ ਜੁੜੇ ਹੋਏ ਹਨ | ਚੌਗਿਰਦਾ ਮਿੱਤਰ ਡਾ. ਸ਼ਰਮਾ ਗ਼ਰੀਬ ਵਿਦਿਆਰਥੀਆਂ ਦੇ ਮਦਦਗਾਰ ਹਨ | ਇਸ ਮੌਕੇ 'ਤੇ ਸਾਹਿੱਤਕਾਰ ਬਲਬੀਰ ਸਿੰਘ ਸੈਣੀ , ਇੰਜ.ਸੁਰਿੰਦਰ ਸਿੰਘ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਡਾਕਟਰ ਅਨਿਲ ਗੁਪਤਾ, ਮਹਿੰਦਰਪਾਲ ਸੰਨਨ, ਸੱਤਪਾਲ ਕਾਲੀਆ, ਕੌਂਸਲਰ ਦੀਪਕ ਨੰਦਾ, ਸਾਬਕਾ ਕੌਂਸਲਰ ਹਰਪਾਲ ਭਸੀਨ, ਰਾਜ ਸਿੰਘ, ਕੇ.ਐਨ.ਸ਼ਾਰਦਾ, ਸੁਪਿੰਦਰ ਸਿੰਘ ਨਿਸ਼ਕਾਮ, ਰਾਜੇਸ਼ ਪਟਿਆਲ, ਸੁਭਾਸ ਸ਼ਰਮਾ, ਰਾਜੀ ਖੰਨਾ, ਕੇ. ਕੇ. ਐੱਸ.ਭਾਟੀਆ ਤੇ ਸਾਗਰ ਸੋਬਤੀ ਆਦਿ ਹਾਜ਼ਰ ਸਨ |