ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਦੀ ਕੋ-ਪਾਇਲਟਸ ਟੀਮ ਵਲੋਂ ਹਵੇਲੀ ਕਲਾਂ ਸਥਿਤ ਬਜ਼ੁਰਗਾਂ ਦੇ ਆਸ਼ਰਮ 'ਆਪਣਾ ਘਰ' ਵਿਚ ਮਨੋਰੰਜਨ ਪ੍ਰੋਗਰਾਮ ਕਰਵਾਇਆ | ਕਲੱਬ ਦੀ ਪ੍ਰਧਾਨ ਵੰਦਨਾ ਸ਼ਰਮਾ ਨੇ ਪ੍ਰੋਗਰਾਮ ਦਾ ਆਰੰਭ ਕਰਵਾਉਂਦੇ ਹੋਏ ਬਜ਼ੁਰਗਾਂ ਨੂੰ ਆਪਣੀ ਜੀਵਨ ਸੈਲੀ ਨੂੰ ਸਕਾਰਾਤਮਕ ਸੋਚ ਨਾਲ ਜੀਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਕੋਲ ਜੀਵਨ ਦਾ ਅਨਮੋਲ ਖਜਾਨਾ ਹੈ ਜੋ ਨਵੀਂ ਪੀੜ੍ਹੀ ਲਈ ਮਾਰਗਦਰਸ਼ਨ ਹੈ | ਉਨ੍ਹਾਂ ਦੱਸਿਆ ਕਿ ਕੋ-ਪਾਇਲਟਸ ਟੀਮ ਦਾ ਇਹ ਯਤਨ ਰੋਟਰੀ ਕਲੱਬ ਵਲੋਂ ਇਸ ਸਾਲ ਸ਼ੁਰੂ ਕੀਤੇ ਸਮਾਜ ਸੇਵਾ ਦੇ ਵਿਸ਼ੇਸ਼ ਪ੍ਰੋਗਰਾਮ ਦਾ ਹਿੱਸਾ ਹੈ | ਪ੍ਰੋਗਰਾਮ ਦੌਰਾਨ ਬਲਿਊ ਬਰਡਜ਼ ਸਕੂਲ ਦੇ ਬੱਚਿਆਂ ਨੇ ਨਾਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ, ਜਦ ਕਿ ਤੰਬੋਲਾ, ਪਾਸਿੰਗ ਦਾ ਪਾਰਸਲ, 'ਗੀਤ ਦੀ ਪਹਿਚਾਣ' ਵਰਗੀਆਂ ਰੋਚਕ ਖੇਡਾਂ ਨੇ ਸਭ ਨੂੰ ਰਸਪੂਰਣ ਮਾਹੌਲ ਵਿਚ ਲੀਨ ਕਰ ਦਿੱਤਾ | ਕੁੱਝ ਬਜ਼ੁਰਗਾਂ ਨੇ ਖੁਦ ਵੀ ਗੀਤ ਪੇਸ਼ ਕੀਤੇ | 'ਆਪਣਾ ਘਰ' ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਕਲੱਬ ਵਲੋਂ ਬਜ਼ੁਰਗਾਂ ਪ੍ਰਤੀ ਅਪਣਾਈ ਗਈ ਉਸਾਰੂ ਸੋਚ ਦੀ ਪ੍ਰਸੰਸਾ ਕੀਤੀ | ਇਸ ਮੌਕੇ ਟਰੱਸਟੀ ਬਲਬੀਰ ਸਿੰਘ ਸੈਣੀ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਬਲਵਿੰਦਰ ਕੌਰ, ਜਗਦੇਵ ਸਿੰਘ, ਦਲਜੀਤ ਸਿੰਘ, ਬਹਾਦਰਜੀਤ ਸਿੰਘ ਅਤੇ ਕਲੱਬ ਮੈਂਬਰ ਗਗਨਦੀਪ ਸੈਣੀ, ਕਿਰਨ ਵਾਲਿਆ, ਅਮੀਸਾ ਸਚਦੇਵਾ, ਸੰਗੀਤਾ ਸੂਦ ਸਮੇਤ ਬਜ਼ੁਰਗ ਭੁਪਿੰਦਰ ਸਿੰਘ, ਸਤੀਸ਼ਵਰ ਖੰਨਾ, ਜਿੰਦਰ ਸਿੰਘ, ਕੇ. ਐਲ. ਕਪੂਰ, ਸੁਖਦੇਵ ਸ਼ਰਮਾ, ਸ਼ਾਲ ਲਾਲ ਗੋਇਲ, ਤਾਰਾ ਸਿੰਘ, ਅੰਨਦ ਪ੍ਰਕਾਸ ਸ਼ਰਮਾ, ਭਗਤ ਰਾਮ, ਅਸਵਨੀ ਸਹਿਗਲ ਆਦਿ ਵੀ ਹਾਜ਼ਰ ਸਨ |