ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਜੇ. ਐਸ. ਨਿੱਕੂਵਾਲ)-ਉੱਘੇ ਭੰਗੜਾ ਕੋਚ ਦੀਦਾਰ ਸਿੰਘ ਤੇ ਕਾਰੋਬਾਰੀ ਅਮਨਦੀਪ ਸਿੰਘ ਸਾਬ੍ਹ ਦੀ ਮਾਤਾ ਰਣਬੀਰ ਕੌਰ (70) ਪਤਨੀ ਰਣਜੀਤ ਸਿੰਘ, ਵਾਸੀ ਮੁਹੱਲਾ ਭੋਰਾ ਸਾਹਿਬ ਸੰਖੇਪ ਬਿਮਾਰੀ ਤੋਂ ਬਾਅਦ ਅਲਵਿਦਾ ਆਖ ਗਏ | ਉਹ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਪੁੱਤਰਾਂ ਤੇ ਇਕ ਪੁੱਤਰੀ ਗੁਰਦੀਪ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਦੱਸਣਯੋਗ ਹੈ ਕਿ ਇਹ ਪਰਿਵਾਰ ਇਲਾਕੇ ਦੇ ਨਾਮੀ ਰਾਮ ਪ੍ਰਕਾਸ਼ ਆਰੇ ਵਾਲੇ ਦੇ ਨਾਂਅ ਨਾਲ ਮਸ਼ਹੂਰ ਹੈ | ਜੋ ਕਿ ਮਿ੍ਤਕਾ ਮਾਤਾ ਰਣਬੀਰ ਕੌਰ ਦੇ ਸਹੁਰਾ ਸਨ | ਇਸ ਮੌਕੇ ਭਗਤ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇਂ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਸਾਬਕਾ ਚੇਅਰਮੈਨ ਮੋਹਨ ਸਿੰਘ ਡੂਮੇਵਾਲ, ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਡਾ. ਆਤਮਾ ਸਿੰਘ ਰਾਣਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪਿ੍ਤਪਾਲ ਸਿੰਘ ਗੰਡਾ, ਜ਼ਸਪਾਲ ਸਿੰਘ ਗੁੰਬਰ, ਜਰਨੈਲ ਸਿੰਘ ਗੁੰਬਰ, ਹਰਤੇਗਵੀਰ ਸਿੰਘ ਤੇਗੀ, 'ਆਪ' ਆਗੂ ਜ਼ਸਵੀਰ ਸਿੰਘ ਅਰੋੜਾ, ਮੁਹਾਲੀ ਉਪ ਦਫ਼ਤਰ ਦੇ ਇੰਚਾਰਜ ਪ੍ਰੋ: ਅਵਤਾਰ ਸਿੰਘ, ਦਰਸ਼ਨ ਸਿੰਘ, ਮਨਜਿੰਦਰ ਸਿੰਘ ਬਰਾੜ, ਵਿਜੇ ਗਰਚਾ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਭਾਗ ਸਿੰਘ ਭੈਣੀ, ਸੁਰਜੀਤ ਸਿੰਘ ਮਹਿਰੋਲੀ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਕਾਂਗਰਸੀ ਆਗੂ ਪ੍ਰੇਮ ਸਿੰਘ ਬਾਸੋਵਾਲ, ਚੌਧਰੀ ਪਹੂ ਲਾਲ ਲਖੇੜ, ਰਾਜ ਕੁਮਾਰ ਸੈਣੀ, ਜ਼ਸਵੀਰ ਸਿੰਘ ਸਸਕੌਰ, ਕੇ. ਕੇ. ਬੇਦੀ, ਕੇਵਲ ਚੰਦ ਸ਼ਰਮਾ, ਸੇਵਾਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਐਨ. ਸੀ. ਸੀ. ਅਫ਼ਸਰ ਰਣਜੀਤ ਸਿੰਘ ਸੈਣੀ, ਆਤਮਾ ਸਿੰਘ ਘੱਟੀਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ, ਜਗਵੰਤ ਮੀਆਂਪੁਰੀ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਜੈਮਲ ਸਿੰਘ ਭੜੀ, ਡਾ. ਅੱਛਰ ਸ਼ਰਮਾ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਮੁਨੀਸ਼ ਕੇਅਰਪਾਲ, ਗੁਰਜਤਿੰਦਰਪਾਲ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |