ਨੂਰਪੁਰ ਬੇਦੀ, 27 ਸਤੰਬਰ (ਵਿੰਦਰਪਾਲ ਝਾਂਡੀਆਂ)-ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆ ਦੀ ਸਰਪ੍ਰਸਤੀ ਹੇਠ ਗੁਰਗੱਦੀ ਪ੍ਰੰਪਰਾ ਵਲੋਂ ਕੁਦਰਤੀ ਆਫਤ 'ਚ ਪੀੜਤ ਪਰਿਵਾਰਾਂ ਦੀ ਹਮੇਸ਼ਾ ਹੀ ਸਹਾਇਤਾ ਕਰਦੀ ਆ ਰਹੀ ਹੈ | ਜਿਸ ਤਹਿਤ ਹੜ੍ਹ ਪੀੜਤ ਪ੍ਰਭਾਵਿਤ ਦੀ ਸਹਾਇਤਾ ਲਈ ਸਿਲ ਸਿਲ ਨਿਰੰਤਰ ਜਾਰੀ ਹੈ | ਜਿਸ ਦੇ ਚੱਲਦਿਆ ਮਹਾਰਾਜ ਭੂਰੀ ਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਸਮੂਹ ਸੇਵਾਦਾਰ ਸੰਗਤਾਂ ਦੇ ਵਲੋਂ ਮਹਾਰਾਜ ਭੂਰੀ ਵਾਲਿਆ ਦੇ ਆਸ਼ਰਮ ਸ੍ਰੀ ਲਾਲਪੁਰੀ ਭਵਾਨੀਪੁਰ ਧਾਮ ਤੋਂ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਆਏ ਹੜ੍ਹ ਨਾਲ ਹੋਏ ਨੁਕਸਾਨ ਦੇ ਪੀੜਤ ਪਰਿਵਾਰਾਂ ਦੇ ਲਈ ਹਿਮਾਚਲ ਪ੍ਰਦੇਸ਼ ਦੇ ਲੋੜਵੰਦ ਲੋਕਾਂ ਦੇ ਲਈ ਰਾਹਤ ਸਮੱਗਰੀ ਸਮੇਤ ਸੁੱਕੇ ਰਾਸ਼ਨ ਦੀਆਂ ਦੋ ਗੱਡੀਆਂ ਨੂੰ ਰਵਾਨਾ ਕਰਨ ਸਮੇਤ ਹੁਣ ਤੱਕ 9 ਗੱਡੀਆਂ ਭੇਜੀਆਂ ਜਾ ਚੱਕੀਆ ਹਨ | ਇਸ ਮੌਕੇ ਭੂਰੀ ਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆ ਦੇ ਆਦੇਸ਼ ਦੇ ਸਦਕਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਪਿੰਡ ਪਿੰਡ ਤੋ ਹੜ੍ਹ ਪੀੜਤਾਂ ਦੇ ਲਈ ਰਾਸ਼ਨ ਰਾਹਤ ਸਮਗਰੀ ਇਕੱਠੀ ਕਰਕੇ ਭੂਰੀਵਾਲੇ ਟਰੱਸਟ ਵਲੋਂ ਸੂਬੇ ਦੇ ਵੱਖ-ਵੱਖ ਆਸ਼ਰਮਾਂ 'ਚ ਸੇਵਾਦਾਰਾਂ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਜਿਸ ਦੇ ਨਾਲ ਹੜ੍ਹ ਪੀੜਤਾਂ ਦੇ ਨੁਕਸਾਨ ਹੋਏ ਪਰਿਵਾਰਾਂ ਨੂੰ ਲਾਭ ਮਿਲ ਸਕੇ | ਇਸ ਮੌਕੇ ਟਰੱਸਟ ਦੇ ਵਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਲਕਿਆਂ ਦੇ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਹੈ, ਜਿਸ 'ਚ ਰਾਹਤ ਸਮਗਰੀ 'ਚ ਕੰਬਲ, ਤਰਪਾਲਾਂ ਤੇ ਸੁੱਕੇ ਰਾਸ਼ਨ 'ਚ ਆਟਾ, ਦਾਲ, ਨਮਕ, ਸਾਬਣ, ਚਾਵਲ, ਚੀਨੀ ਆਦਿ ਵੱਖ-ਵੱਖ ਕਿਸਮ ਦੀਆਂ ਜਰੂਰਮੰਦ ਵਸਤੂਆਂ ਭੇਜੀਆਂ ਤੇ ਭੂਰੀ ਵਾਲੇ ਸੰਪਰਦਾਇ ਦੇ ਸੇਵਾਦਾਰਾਂ ਦੇ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਵੰਡੀਆਂ ਗਈਆ | ਹਿਮਾਚਲ ਪ੍ਰਦੇਸ਼ ਦੇ ਹੜ੍ਹ ਪੀੜਤਾਂ ਲਈ ਹੁਣ ਤੱਕ 1292 ਰਾਸ਼ਨ ਕਿੱਟਾਂ, 650 ਕੰਬਲ,500 ਤਿਰਪਾਲਾਂ, 101 ਪਾਣੀ ਦੀ ਪੇਟੀਆਂ, 15 ਪੇਟੀਆਂ ਰਸ, ਬਿਸਕੁਟ, ਕੱਪੜੇ ਤੇ ਬੱਚਿਆ ਦਾ ਸਾਮਾਨ ਸਮੇਤ ਹੋਰ ਸਮਗਰੀ ਭੇਜੀ ਜਾ ਚੁੱਕੀ ਹੈ |