26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਿਰਤੀ ਕਿਸਾਨ ਮੋਰਚੇ ਵਲੋਂ ਯੂਥ ਵਿੰਗ ਦੇ ਗਠਨ ਦਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 28-09-2025
ਬੁੰਗਾ ਸਾਹਿਬ, 27 ਸਤੰਬਰ (ਸੁਖਚੈਨ ਸਿੰਘ ਰਾਣਾ)-ਕਿਰਤੀ ਕਿਸਾਨ ਮੋਰਚਾ ਵਲੋਂ ਜ਼ਿਲ੍ਹੇ ਦੇ ਨੌਜਵਾਨਾਂ ਨਾਲ ਜੋਤ ਪੈਲਸ 'ਚ ਇਕ ਵੱਡੀ ਇਕੱਤਰਤਾ ਕੀਤੀ ਗਈ, ਜਿਸ 'ਚ ਫ਼ੈਸਲਾ ਕੀਤਾ ਗਿਆ ਕਿ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਉੱਪਰ ਲਾਮਬੰਦ ਕਰਨ ਲਈ ਯੂਥ ਵਿੰਗ ਬਣਾਇਆ ਜਾਵੇਗਾ | ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰਾਂ ਵਲੋਂ ਗੈਂਗਵਾਰ ਨਸ਼ਿਆਂ ਅਤੇ ਸਿਆਸੀ ਪਾਰਟੀਆਂ ਆਪਸੀ ਧੜੇਬੰਦੀਆਂ ਵਿਚ ਲਾ ਕੇ ਨੌਜਵਾਨਾਂ ਨੂੰ ਝੂਠੇ ਪਰਚਿਆਂ ਵਿਚ ਫਸਾ ਰਹੀਆਂ ਹਨ | ਪੀ. ਐਸ. ਯੂ. ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਨੌਜਵਾਨ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਹਨ | ਇਸ ਨੂੰ ਸਹੀ ਦਿਸ਼ਾ ਦੇ ਕੇ ਜਥੇਬੰਦ ਕਰਨ ਦੀ ਜ਼ਰੂਰਤ ਹੈ | ਇਹ ਕੰਮ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਹੀ ਕੀਤਾ ਜਾ ਸਕਦਾ ਹੈ | ਇਸ ਕਰਕੇ ਕਾਰਪੋਰੇਟ ਘਰਾਣੇ ਦੇਸ਼ ਨੂੰ ਲੁੱਟਣ ਦੇ ਰਾਹ ਪਏ ਹੋਏ ਹਨ | ਇਸ ਲੁੱਟ ਖ਼ਿਲਾਫ਼ ਦੇਸ਼ ਦੇ ਨੌਜਵਾਨ ਹੀ ਲੜ ਸਕਦੇ ਹਨ | ਇਸ ਕਰਕੇ ਕਿਰਤੀ ਕਿਸਾਨ ਮੋਰਚੇ ਵਲੋਂ ਯੂਥ ਵਿੰਗ ਬਣਾਉਣ ਦਾ ਫ਼ੈਸਲਾ ਸ਼ਲਾਘਾਯੋਗ ਫੈਸਲਾ ਹੈ | ਇਸ ਮੌਕੇ ਜਸਕੀਰਤ ਸਿੰਘ ਨੂਰਪੁਰ ਖੁਰਦ, ਤਨਵੀਰ ਸਿੰਘ ਬਸੀ, ਨਵਜੋਤ ਸਿੰਘ ਭੱਠਲ ਜੈਤੇਵਾਲ, ਰਿਸ਼ੀ ਚੰਦਨ, ਧੀਰਜ ਕੁਮਾਰ ਕੋਟਲਾ, ਜੱਸਾ ਕੀਰਤਪੁਰ ਸਾਹਿਬ, ਜੰਟਾ ਤਾਜਪੁਰੀਆ, ਅਵਤਾਰ ਸਿੰਘ ਅਸਾਲਤਪੁਰ, ਅਮਰਜੀਤ ਸਿੰਘ ਬੈਂਸਾਂ, ਕੇਵਲ ਸਿੰਘ ਬਾਹਮਣ ਮਾਜਰਾ, ਗੁਰਨਾਮ ਸਿੰਘ ਬੜਾ ਪਿੰਡ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕਲੋਤਾ ਦੇ ਨੌਜਵਾਨ ਸੰਦੀਪ ਸਿੰਘ ਕਲੋਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਬਣੇ ਅਗਲੀ ਖ਼ਬਰ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਵਲੋਂ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਸਮੇਤ ਸੁੱਕੇ ਰਾਸ਼ਨ ਦੀ 9ਵ...
Ad Position 24