ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਜੇ. ਐਸ. ਨਿੱਕੂਵਾਲ)-ਇਥੋਂ ਨੇੜਲੇ ਪਿੰਡ ਕਲੋਤਾ ਦੇ ਜੰਮਪਲ, ਸਾਬਕਾ ਸਰਪੰਚ ਤੇ ਮੌਜੂਦਾ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੂੰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਵਧੀਕ ਮੈਨੇਜਰ ਨਿਯੁਕਤ ਕੀਤਾ ਹੈ | ਜਿਸ ਤੋਂ ਬਾਅਦ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ ਹੈ | ਦੱਸਣਯੋਗ ਹੈ ਕਿ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ 1982 ਤੋਂ 1985 ਤੱਕ ਮੈਨੇਜਰ ਰਹੇ ਮਰਹੂਮ ਤਰਲੋਚਨ ਸਿੰਘ ਦੇ ਪੋਤਰੇ ਹਨ | ਉਨ੍ਹਾਂ ਵਲੋਂ ਲੰਬਾ ਸਮਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੰਚਾਰਜ ਸਰਾਂਵਾਂ ਦੀ ਡਿਊਟੀ ਨਿਭਾਈ ਗਈ ਹੈ | ਇਸ ਤੋਂ ਬਿਨਾਂ ਉਹ ਗੁਰਦੁਆਰਾ ਨਾਭਾ, ਗੁਰਦੁਆਰਾ ਪਤਾਲ ਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਵੀ ਬਤੌਰ ਮੈਨੇਜਰ ਸੇਵਾਵਾਂ ਨਿਭਾ ਚੁੱਕੇ ਹਨ | ਕਲੋਤਾ ਦੀ ਮਾਤਾ ਸੁਰਿੰਦਰ ਕੌਰ, ਦਾਦਾ ਤਰਲੋਚਨ ਸਿੰਘ ਤੇ ਉਹ ਖ਼ੁਦ 10 ਸਾਲ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਜਦ ਕਿ ਉਨ੍ਹਾਂ ਦੀ ਧਰਮ ਪਤਨੀ ਸਤਵੀਰ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਲੜੀ ਸੀ |