ਘਨੌਲੀ, 27 ਸਤੰਬਰ (ਜਸਵੀਰ ਸਿੰਘ)-ਘਨੌਲੀ ਇਲਾਕੇ ਦੇ 25 ਪਿੰਡਾਂ 'ਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਜਥੇਬੰਦੀ ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਵਲੋਂ ਗੁਰਦੁਆਰਾ ਸਾਹਿਬ ਘਨੌਲੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ | ਸਮਾਗਮ ਦੌਰਾਨ ਪੁੱਜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਵਾਈਸ ਪਿ੍ੰਸੀਪਲ ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਦੁਆਰਾ ਨਿਹਾਲ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਪਰਦੀਪ ਸਿੰਘ ਸਮਾਗਮ ਦੀ ਸ਼ੁਰੂਆਤ 'ਚ ਘਨੌਲੀ ਕਲਾਸ 'ਚ ਗੁਰਬਾਣੀ ਸੰਥਿਆ ਪ੍ਰਾਪਤ ਕਰਨ ਵਾਲੀ ਸੰਗਤ ਵਲੋਂ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੰਸਥਾ ਵਿਚ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਲੋਂ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਭਾਈ ਸੁਖਵਿੰਦਰ ਸਿੰਘ ਥਲੀ ਵਾਲਿਆ ਨੇ ਕਥਾ ਵਿਚਾਰ ਤੇ ਸੁਰਮੁਖ ਸਿੰਘ ਖਰੜ ਵਾਲਿਆ ਨੇ ਸੰਗਤਾ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਰਜਿੰਦਰ ਸਿੰਘ ਘਨੌਲੀ ਵਲੋ ਨਿਭਾਈ ਗਈ | ਮੋਹਨ ਸਿੰਘ ਤੇ ਸਤਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੁਲਾਈ ਮਹੀਨੇ 'ਚ ਗੁਰਮਤਿ ਕਲਾਸ ਵਿਚ ਹਾਜ਼ਰੀ ਭਰਨ ਵਾਲੇ 25 ਪਿੰਡਾ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ | ਲਿਖਤੀ ਪ੍ਰੀਖਿਆ 'ਚ 500 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ 9 ਬੱਚਿਆਂ ਨੇ ਮੈਰਿਟ, ਗਰੇਡ ਏ 'ਚ 43, ਗਰੇਡ ਬੀ ਵਿਚ 54, ਗਰੇਡ ਸੀ ਵਿਚ 65, ਗਰੇਡ ਡੀ ਵਿਚ 190 ਅਤੇ 120 ਬੱਚੇ ਨੇ ਗਰੇਡ ਈ ਪ੍ਰਾਪਤ ਕੀਤਾ | 25 ਪਿੰਡਾਂ 'ਚ ਇਨ੍ਹਾਂ ਬੱਚਿਆ ਨੂੰ ਗੁਰਮਤਿ ਦੀ ਸਿਖਲਾਈ ਦੀ ਸੇਵਾ ਨਿਭਾਉਣ ਵਾਲੇ ਨਿਸ਼ਕਾਮ ਅਧਿਆਪਕ ਨੂੰ ਵੀ ਸੰਸਥਾ ਵਲੋਂ ਸਨਮਾਨਿਤ ਕੀਤਾ, ਜਿਥੇ ਇਨ੍ਹਾਂ ਸਮਾਗਮ ਦੌਰਾਨ ਬੱਚਿਆਂ ਨੇ ਹਾਜ਼ਰੀ ਭਰੀ ਉੱਥੇ ਹੀ ਵੱਡੀ ਗਿਣਤੀ 'ਚ ਸੰਗਤਾਂ ਨੇ ਵੀ ਕੀਰਤਨ ਤੇ ਗੁਰਬਾਣੀ ਕਥਾ ਵਿਚਾਰ ਵੀ ਸਰਵਣ ਕੀਤਾ | ਇਸ ਮੌਕੇ ਚੇਅਰਮੈਨ ਗੁਰਮੁਖ ਸਿੰਘ ਘਨੌਲੀ, ਗੁਰਮੇਲ ਸਿੰਘ, ਗੁਰਿੰਦਰ ਸਿੰਘ ਗੋਗੀ, ਜਸਮਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਬਚਨ ਸਿੰਘ, ਗਿਆਨ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਡਾ. ਜਸਵੀਰ ਸਿੰਘ, ਪਰਮਿੰਦਰ ਸਿੰਘ ਭੂਰਾ, ਗੁਰਵਿੰਦਰ ਸਿੰਘ ਘਨੌਲੀ, ਮਨਜੀਤ ਸਿੰਘ, ਰਜਿੰਦਰ ਸਿੰਘ ਗੋਗਾ, ਦਲਵਾਰਾ ਸਿੰਘ, ਅੰਮਿ੍ਤਪਾਲ ਸਿੰਘ ਭਰਤਗੜ੍ਹ, ਸਰਪੰਚ ਕੁਲਦੀਪ ਸਿੰਘ, ਸੁਰਜੀਤ ਸਿੰਘ ਸੀਤਾ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |