ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਭਾਜਪਾ ਆਗੂ ਡਾ. ਕੁਲਭੂਸ਼ਨ ਚੰਦਰ ਸ਼ਾਰਦਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਨੂਰਪੁਰ ਬੇਦੀ ਵਿਖੇ ਉਤਸ਼ਾਹਪੂਰਵਕ ਮਨਾਇਆ | ਇਸ ਮੌਕੇ ਭਾਜਪਾ ਆਗੂਆਂ ਨੇ ਝੁਗੀ-ਝੋਂਪੜੀਆਂ ਤੇ ਬੰਗਾਲ ਬਸਤੀ 'ਚ ਪਹੁੰਚ ਕੇ ਬੱਚਿਆਂ ਨੂੰ ਮਿਠਾਈ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ | ਇਸ ਮੌਕੇ ਡਾ. ਸ਼ਾਰਦਾ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਭਾਰਤ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਦਿੱਤੀ ਹੈ | ਭਾਜਪਾ ਆਗੂ ਹਰੀ ਅਵਤਾਰ ਵਸ਼ਿਸ਼ਟ ਨੇ ਕਿਹਾ ਕਿ ਅੱਜ ਭਾਰਤ ਸਾਰੀ ਦੁਨੀਆ 'ਚ ਮਜ਼ਬੂਤ ਦੇਸ਼ ਵਜੋਂ ਉਭਰਿਆ ਹੈ | ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ | ਇਸ ਮੌਕੇ ਹਰੀ ਅਵਤਾਰ ਵਸ਼ਿਸ਼ਟ, ਮਾ. ਰਜਨੀਸ਼ ਸ਼ਰਮਾ, ਕਪਿਲ ਦੇਵ, ਜਰਨੈਲ ਰਾਣਾ, ਫੁੰਮਣ ਸਿੰਘ, ਛਿੰਦਰਪਾਲ, ਮੁਕੇਸ਼ ਕੁਮਾਰ, ਮੋਹਣ ਸਿੰਘ, ਮੱਖਣ ਸਿੰਘ, ਨਿਰਮਲ ਸਿੰਘ, ਪੱਪੂ, ਸੰਜੇ ਤੇ ਕਿ੍ਸ਼ਨ ਕੁਮਾਰ ਆਦਿ ਹਾਜ਼ਰ ਸਨ |