26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਸ਼ਾਲ ਭਗਵਤੀ ਜਾਗਰਣ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 28-09-2025
ਭਰਤਗੜ੍ਹ, 27 ਸਤੰਬਰ (ਜਸਬੀਰ ਸਿੰਘ ਬਾਵਾ)-ਅਵਾਨਕੋਟ ਦੇ ਸ਼ਿਵ ਮੰਦਰ 'ਚ 1 ਅਕਤੂਬਰ ਨੂੰ ਰਾਤੀਂ 9 ਵਜੇ ਤੋਂ ਹੋ ਰਹੇ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਦਾ ਪੋਸਟਰ ਸਥਾਨਕ ਨੌਜਵਾਨਾਂ ਵਲੋਂ ਜਾਰੀ ਕੀਤਾ | ਸਬੰਧਿਤ ਨੁਮਾਇੰਦੇ ਰਾਜ ਕੁਮਾਰ ਸੈਣੀ, ਜਤਿੰਦਰ ਅਵਾਨਕੋਟ, ਸਤਿੰਦਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਸਮੂਹ ਵਸਨੀਕਾਂ, ਮੁਹਤਬਰਾਂ ਤੇ ਸਥਾਨਕ ਨੌਜਵਾਨਾਂ ਦੇ ਸਹਿਯੋਗ ਨਾਲ ਹੋ ਰਹੇ ਇਸ ਜਾਗਰਣ ਦੌਰਾਨ ਪ੍ਰਸਿੱਧ ਜਾਗਰਣ ਗਾਇਕ ਨੌਨੀ ਸੈਣੀ ਤੇ ਮਨਜੀਤ ਕਰਤਾਰਪੁਰੀ ਸੰਗਤ ਨੂੰ ਭਜਨ ਬੰਦਗੀ ਕਰਵਾਉਣਗੇ, ਲੰਗਰ ਸ਼ਾਮੀਂ 5 ਵਜੇ ਤੋਂ ਆਰੰਭ ਹੋ ਕੇ ਮਾਂ ਦੀ ਇੱਛਾ ਮੁਤਾਬਿਕ ਚਲਦਾ ਰਹੇਗਾ | ਇਨ੍ਹਾਂ ਦੱਸਿਆ ਕਿ ਜਾਗਰਣ ਤੋਂ ਇਕ ਦਿਨ ਪਹਿਲਾਂ 30 ਸਤੰਬਰ ਨੂੰ ਤੜਕਸਾਰ ਮਹਾਂਮਾਈ ਦੀ ਪਵਿੱਤਰ ਜੋਤ ਜਾਗਰਣ ਤੋਂ ਮਾਤਾ ਨੈਣਾ ਦੇਵੀ ਮੰਦਰ ਤੋਂ ਲਿਆਂਦੀ ਜਾਵੇਗੀ, ਇਸੇ ਦਿਨ ਬਾਅਦ ਦੁਪਹਿਰ ਨੇੜਲੇ ਪਿੰਡਾਂ 'ਚ ਪਰਿਕਰਮਾ ਹੋਵੇਗੀ ਅਤੇ ਦੋਵੇਂ ਦਿਨ ਅਵਾਨਕੋਟ ਦੇ ਸ਼ਿਵ ਮੰਦਰ 'ਚ ਸੰਗਤ ਭਾਰੀ ਗਿਣਤੀ 'ਚ ਸ਼ਮੂਲੀਅਤ ਕਰੇਗੀ | ਇਸ ਮੌਕੇ ਅਸ਼ਵਨੀ ਕੁਮਾਰ, ਅਵਤਾਰ ਸਿੰਘ, ਗੁਰਚਰਨ ਸ਼ਰਮਾ, ਸੰਦੀਪ ਵਰਮਾ, ਬਿੰਦਰ, ਪੰਕਜ, ਰਣਦੀਪ, ਹਰਜੋਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਦੇ ਕਰਮਚਾਰੀਆਂ ਦੀ ਹੜਤਾਲ 15ਵੇਂ ਦਿਨ ਵਿਚ ਦਾਖਲ <br/> ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਭਾਜਪਾ ਆਗੂਆਂ ਨੇ ਮੋਦੀ ਦਾ 75ਵਾਂ ਜਨਮ ਦਿਨ ਮਨਾਇਆ <br/>
Ad Position 24