ਘਨੌਲੀ, 19 ਅਕਤੂਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਚੱਕ ਕਰਮਾਂ ਦੇ ਹਾਈ ਸਕੂਲ ਵਿਖੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਸਰਬਜੀਤ ਕੌਰ ਦੀ ਅਗਵਾਈ ਵਿਚ ਚਾਰ ਵਿਸ਼ੇ ਅੰਗਰੇਜ਼ੀ, ਗਣਿਤ, ਵਿਗਿਆਨ ਸਮਾਜਿਕ ਸਿੱਖਿਆ ਦਾ ਮੇਲਾ ਪ੍ਰਦਰਸ਼ਨੀ ਲਗਾਈ ਗਈ | ਗਣਿਤ ਵਿਸ਼ੇ ਦੇ ਅਧਿਆਪਕ ਓਕਾਂਰ ਸਿੰਘ ਦੀ ਦੇਖ ਰੇਖ ਅਧੀਨ 20 ਦੇ ਕਰੀਬ ਵਰਕਿੰਗ ਮਾਡਲ ਵਿਦਿਆਰਥੀਆਂ ਵਲੋਂ ਪ੍ਰਕਾਸ਼ਿਤ ਕੀਤੇ ਗਏ | ਵਿਗਿਆਨ ਅਧਿਆਪਕ ਸ਼ੀਤਲ ਸੈਣੀ ਦੀ ਦੇਖ ਰੇਖ ਅਧੀਨ ਵਿਦਿਆਰਥੀਆਂ ਵਲੋਂ ਵਿਦਿਆਰਥੀਆਂ ਦੁਆਰਾ ਵੱਖ-ਵੱਖ ਕਿਰਿਆਵਾਂ ਕਰਕੇ ਦਿਖਾਇਆ ਗਿਆ | ਅੰਗਰੇਜ਼ੀ ਅਧਿਆਪਕ ਨੰਦਨੀ ਅਤੇ ਪੰਜਾਬੀ ਅਧਿਆਪਕ ਮਨਪ੍ਰੀਤ ਕੌਰ ਦੀ ਦੇਖ ਰੇਖ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਮਾਡਲ ਬਣਾਏ ਗਏ | ਇਸ ਪ੍ਰਦਰਸ਼ਨੀ ਮੇਲੇ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ |