25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਮਨਾਈ ਗਰੀਨ ਦੀਵਾਲੀ <br/>

Ad Position 21
No active advertisement
ਅਜੀਤ ਡੈਸਕ 20-10-2025
ਸ੍ਰੀ ਚਮਕੌਰ ਸਾਹਿਬ,19 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਰੁੜਕੀ ਹੀਰਾਂ ਦੇ ਗ੍ਰੀਨਵੇਜ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਵੇਰ ਦੀ ਸਭਾ ਦੌਰਾਨ ਮਾ: ਬਲਤੇਜ ਸਿੰਘ ਨੇ ਬੱਚਿਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਅਤੇ ਪਟਾਕੇ ਨਾ ਚਲਾ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ | ਛੋਟੇ ਵਿਦਿਆਰਥੀਆਂ ਵਲੋਂ ਫੈਂਸੀ ਡਰੈੱਸ ਤੇ ਡਾਂਸ ਦੀ ਪੇਸ਼ਕਾਰੀ ਕੀਤੀ | ਇਨ੍ਹਾਂ ਤੋਂ ਇਲਾਵਾ ਹਰ ਜਮਾਤ ਦੇ ਵਿਦਿਆਰਥੀਆਂ ਵਲੋਂ ਵੱਖੋ ਵਖਰੀਆਂ ਵਨਗੀਆ ਦੀ ਪੇਸ਼ਕਾਰੀ ਨਾਨ ਦੀਵਾਲੀ ਦੇ ਤਿਉਹਾਰ ਨੂੰ ਯਾਦਗਾਰੀ ਬਣਾ ਦਿੱਤਾ | ਸੰਸਥਾਂ ਦੇ ਐਮ. ਡੀ. ਹਰਜਿੰਦਰ ਸਿੰਘ ਮੱਲ੍ਹੀ ਵਿਦਿਆਰਥੀਆਂ ਅਤੇ ਮਾਪਿਆਂ ਦੀਵਾਲੀ ਤੇ ਬੰਦੀਛੋੜ ਦਿਵਸ ਦੀ ਵਧਾਈ ਦਿੱਤੀ | ਰਿਟਾ: ਫਲਾਈਟ ਲੈਫਟੀਨੈਂਟ ਗੁਰਮੁੱਖ ਸਿੰਘ ਮੱਲ੍ਹੀ, ਪਿ੍ੰਸੀਪਲ ਮੁਕੇਸ਼ ਅਗਰਵਾਲ, ਐਡਮਿਨ ਸੰਦੀਪ ਕੌਰ, ਸ੍ਰੀਮਤੀ ਨੀਸ਼ਾ ਠਾਕੁਰ ਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਪਟਾਕਾ ਰਹਿਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਰਿਹਾਇਸ਼ੀ ਇਲਾਕੇ ਅੰਦਰ ਵੱਡੀਆਂ ਗੱਡੀਆਂ ਦੇ ਦਾਖ਼ਲੇ ਸੰਬੰਧੀ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਵਿੱਦਿਅਕ ਮੇਲਾ ਲਗਾਇਆ <br/>
Ad Position 24