26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦੂਨ ਵੈੱਲਫੇਅਰ ਸੁਸਾਇਟੀ ਤੇ ਜਨ ਅਧਿਕਾਰ ਕਲਿਆਣ ਸੰਮਤੀ ਦੀ ਮੀਟਿੰਗ <br/>

Ad Position 21
No active advertisement
ਬੈਠਕ ਦੌਰਾਨ ਹਾਜ਼ਰ ਨੁਮਾਇੰਦੇ | ਤਸਵੀਰ: ਰਾਜੇਸ਼ ਚੌਧਰੀ <br/> 02-11-2025
ਨੂਰਪੁਰ ਬੇਦੀ, 1 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪ੍ਰਸਿੱਧ ਸਮਾਜਸੇਵੀ ਸੰਸਥਾਵਾਂ ਦੂਨ ਵੈੱਲਫੇਅਰ ਸੋਸਾਇਟੀ ਅਤੇ ਜਨ ਅਧਿਕਾਰ ਕਲਿਆਣ ਸੰਮਤੀ ਨੂਰਪੁਰ ਬੇਦੀ ਦੀ ਸੰਯੁਕਤ ਮੀਟਿੰਗ ਪਿੰਡ ਜੇਤੇਵਾਲ ਵਿਖੇ ਚੇਅਰਮੈਨ ਬਲਬੀਰ ਸਿੰਘ ਭੱਟੋਂ ਅਤੇ ਪ੍ਰਧਾਨ ਮਾ. ਨਾਨਕ ਚੰਦ ਰਾਣਾ ਦੀ ਅਗਵਾਈ ਹੇਠ ਹੋਈ | ਇਸ ਦੌਰਾਨ ਏਸ਼ੀਅਨ ਯੂਥ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕਰਨ ਵਾਲੀ ਖਿਡਾਰਨ ਜੈਸਮੀਨ ਖਟੜਾ ਦਾ ਸਨਮਾਨ ਤੇ ਦਸੰਬਰ ਮਹੀਨੇ 'ਚ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਉਣ ਸਬੰਧੀ ਫ਼ੈਸਲਾ ਕੀਤਾ ਗਿਆ | ਚੇਅਰਮੈਨ ਭੱਟੋਂ, ਪ੍ਰਧਾਨ ਰਾਣਾ ਅਤੇ ਸਰਪ੍ਰਸਤ ਮਾ. ਜਗਨ ਨਾਥ ਭੰਡਾਰੀ ਨੇ ਕਿਹਾ ਕਿ ਸੰਸਥਾਵਾਂ ਦਾ ਮੁੱਖ ਉਦੇਸ਼ ਲੋਕ ਹਿੱਤ 'ਚ ਕਾਰਜ ਕਰਨਾ ਤੇ ਖੇਤਰ 'ਚ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਲਗਾਏ ਜਾਣ ਵਾਲੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕੈਂਪ ਦਾ ਸੈਂਕੜੇ ਜ਼ਰੂਰਤਮੰਦਾਂ ਨੂੰ ਲਾਭ ਪਹੁੰਚੇਗਾ ਜਦਕਿ ਏਸ਼ੀਅਨ ਖੇਡਾਂ 'ਚ ਤਗਮਾ ਜੇਤੂ ਖਿਡਾਰਨ ਜੈਸਮੀਨ ਖਟੜਾ ਵਰਗੀਆਂ ਹੋਣਹਾਰ ਧੀਆਂ ਦਾ ਸਨਮਾਨ ਕਰਨਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਾਲਾ ਕਦਮ ਹੈ | ਉਨ੍ਹਾਂ ਆਖਿਆ ਕਿ ਭਵਿੱਖ 'ਚ ਵੀ ਸੰਸਥਾਵਾਂ ਵਲੋਂ ਜਨਹਿਤ 'ਚ ਹੋਰ ਕਾਰਜ ਜਾਰੀ ਰੱਖੇ ਜਾਣਗੇ | ਇਸ ਮੌਕੇ ਪ੍ਰੀਤਮ ਸਿੰਘ ਮਵਾ, ਦਰਸ਼ਨ ਕੁਮਾਰ, ਮਾ. ਗੋਪਾਲ ਚੰਦ, ਮੋਹਨ ਸਿੰਘ ਭੈਣੀ, ਪਿ੍ੰ. ਰਾਮ ਜੀ ਦਾਸ, ਜਗਤਾਰ ਸਿੰਘ, ਰਕੇਸ਼ ਗੋਜਾ, ਨਵੀਨ ਵਸ਼ਿਸ਼ਟ, ਬਾਬੂ ਭਜਨ ਸਿੰਘ, ਗੁਰਨੈਬ ਸਿੰਘ ਜੇਤੇਵਾਲ, ਮਾ. ਰਾਮ ਸਿੰਘ ਤੇ ਰਾਜ ਕੁਮਾਰ ਆਜ਼ਮਪੁਰ ਆਦਿ ਨੁਮਾਇੰਦੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਰੈਂਡਜ਼ ਹੀਰੋ ਏਜੰਸੀ ਦੇ ਪ੍ਰਬੰਧਕਾਂ ਨੇ ਆਪਣੇ ਗਾਹਕਾਂ ਨੂੰ ਸੌਂਪੇ ਤੋਹਫ਼ੇ <br/> ਅਗਲੀ ਖ਼ਬਰ ਇੰਦਰਾ ਹਾਈ ਸਕੂਲ ਕਾਈਨੌਰ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ <br/>
Ad Position 24