26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਫਰੈਂਡਜ਼ ਹੀਰੋ ਏਜੰਸੀ ਦੇ ਪ੍ਰਬੰਧਕਾਂ ਨੇ ਆਪਣੇ ਗਾਹਕਾਂ ਨੂੰ ਸੌਂਪੇ ਤੋਹਫ਼ੇ <br/>

Ad Position 21
No active advertisement
ਆਪਣੇ ਗਾਹਕਾਂ ਨੂੰ ਪਹਿਲੇ ਤੋਹਫ਼ੇ ਦਾ ਐਲਾਨ ਕਰਨ ਮੌਕੇ ਫਰੈਂਡਜ਼ ਹੀਰੋ ਏਜੰਸੀ ਭਰਤਗੜ੍ਹ ਦੇ ਪ੍ਰਬੰਧਕ ਸੁਖਦੇਵ ਸਿੰਘ, ਜਸਵਿੰਦਰ ਜਿੰਮੀ ਆਦਿ | ਤਸਵੀਰ: ਬਾਵਾ <br/> 02-11-2025
ਭਰਤਗੜ੍ਹ, 1 ਨਵੰਬਰ (ਜਸਬੀਰ ਸਿੰਘ ਬਾਵਾ)-ਲੀਓ ਹਾਇਟੈਕ ਸਾਹਮਣੇ ਭਰਤਗੜ੍ਹ 'ਚ ਪਿਛਲੇ ਕਾਫ਼ੀ ਵਰਿ੍ਹਆਂ ਤੋਂ ਸਥਾਪਿਤ ਫਰੈਂਡਜ ਹੀਰੋ ਏਜੰਸੀ ਦੇ ਪ੍ਰਬੰਧਕਾਂ 'ਚ ਸੁਖਦੇਵ ਸਿੰਘ ਅਤੇ ਜਸਵਿੰਦਰ ਜਿੰਮੀ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਹੀਰੋ ਮੋਟਰਸਾਈਕਲ ਅਤੇ ਐਕਟਿਵਾ ਖ਼ਰੀਦਣ ਵਾਲੇ ਗਾਹਕਾਂ ਅਤੇ ਹੀਰੋ ਦੇ ਵਾਹਨਾਂ ਦੀ ਖ਼ਰੀਦਦਾਰੀ ਵੱਲ ਹੋਰ ਵੀ ਗਾਹਕਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ 10 ਗਾਹਕਾਂ ਨੂੰ ਬੇਸ਼ਕੀਮਤੀ ਤੋਹਫ਼ੇ ਸੌਂਪੇ ਗਏ | ਇਨ੍ਹਾਂ ਤੋਹਫ਼ਿਆਂ 'ਚ ਫ਼ਰਿਜ, ਵਾਸ਼ਿੰਗ ਮਸ਼ੀਨ, ਐਲ ਈ ਡੀ ਟੈਲੀਵਿਜ਼ਨ, ਪ੍ਰੈੱਸ, ਗੀਜ਼ਰ, ਮਿਕਸਰ ਗਰੈਂਡਰ, ਸਾਊਾਡ ਬਾਕਸਰ, ਡਿਨਰ ਸੈੱਟ ਆਦਿ ਸ਼ਾਮਿਲ ਸਨ | ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਖੇਤਰ ਦੇ ਪਿੰਡਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਦੇ ਗਾਹਕਾਂ ਨੂੰ ਇਨ੍ਹਾਂ ਦੇ ਮਨਪਸੰਦ ਵਾਹਨ ਮੁਹੱਈਆ ਕਰਨ ਦੇ ਮੰਤਵ ਨਾਲ ਇਸ ਖੇਤਰ 'ਚ ਫਰੈਂਡਜ਼ ਹੀਰੋ ਏਜੰਸੀ ਖੋਲੀ ਸੀ, ਕੁੱਝ ਹੀ ਵਰਿ੍ਹਆਂ 'ਚ ਵਧੀਆ ਵਾਹਨਾਂ ਦੇ ਨਾਲ-ਨਾਲ ਵਾਹਨਾਂ ਦੀ ਸਮੇਂ ਸਿਰ ਸਰਵਿਸ ਦੀ ਸਹੂਲਤ ਦੇ ਕੇ ਅਸੀਂ ਇਸ ਖੇਤਰ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਦੇ ਗਾਹਕਾਂ ਨਾਲ ਸਾਬਤਿਆਂ 'ਚ ਸਫਲ ਰਹੇ ਹਾਂ | ਇਨ੍ਹਾਂ ਦੱਸਿਆ ਕਿ ਇਸ ਵਰ੍ਹੇ ਤੋਹਫ਼ਿਆਂ ਦੀ ਸ਼ੁਰੂਆਤ ਕਰਕੇ ਸਾਡੇ ਸਮੇਤ ਗਾਹਕਾਂ ਦੇ ਮਨਾਂ ਨੂੰ ਸੰਤੁਸ਼ਟੀ ਹੋਈ ਹੈ, ਭਵਿੱਖ 'ਚ ਅਜਿਹੇ ਉੱਦਮਾਂ ਨੂੰ ਜਾਰੀ ਰੱਖਣ ਦੇ ਨਾਲ ਨਾਲ ਅਸੀਂ ਗਾਹਕਾਂ ਨੂੰ ਵਧੀਆ ਵਾਹਨ ਮੁਹੱਈਆ ਕਰਨ ਲਈ ਵਚਨਬੱਧ ਵੀ ਰਹਾਂਗੇ | ਇਸ ਮੌਕੇ ਫੋਰਮੈਨ ਜੱਸੀ ਚਮਕੌਰ ਸਾਹਿਬ, ਅਸ਼ਵਿੰਦਰ ਸਿੰਘ ਦੀਵਾੜੀ, ਪ੍ਰੀਤ, ਜਸ਼ਨ, ਅਭੀ, ਅਮਨਦੀਪ ਕੌਰ, ਆਸਥਾਂ, ਅਸ਼ਵਿੰਦਰ ਕੌਰ, ਸਤਿੰਦਰ ਕੌਰ, ਰਵਿੰਦਰ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਪਿੰਡ ਦੁੱਗਰੀ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਕੀਰਤਨ ਸਮਾ... ਅਗਲੀ ਖ਼ਬਰ ਦੂਨ ਵੈੱਲਫੇਅਰ ਸੁਸਾਇਟੀ ਤੇ ਜਨ ਅਧਿਕਾਰ ਕਲਿਆਣ ਸੰਮਤੀ ਦੀ ਮੀਟਿੰਗ <br/>
Ad Position 24