27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਖ਼ਾਲਸਾ ਸਕੂਲ ਖਰੜ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਕਰਵਾਉਂਦੇ ਹੋਏ ਪ੍ਰਬੰਧਕ | ਤਸਵੀਰ : ਗੁਰਮੁੱਖ ਸਿੰਘ ਮਾਨ <br/> 02-11-2025
ਖਰੜ, 1 ਨਵੰਬਰ (ਗੁਰਮੁੱਖ ਸਿੰਘ ਮਾਨ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਅਰਦਾਸ ਉਪਰੰਤ ਸਕੂਲ ਕੈਂਪਸ ਤੋਂ ਚੱਲ ਕੇ ਲਾਂਡਰਾਂ ਰੋਡ, ਅਨਾਜ਼ ਮੰਡੀ, ਰੰਧਾਵਾ ਰੋਡ ਤੇ ਮੇਨ ਬਾਜ਼ਾਰ ਸਮੇਤ ਹੋਰਨਾਂ ਇਲਾਕਿਆਂ 'ਚੋਂ ਦੀ ਹੁੰਦਾ ਹੋਇਆ ਮੁੜ ਸਕੂਲ ਕੈਂਪਸ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਸੰਬੰਧੀ ਜਾਣਕਾਰ ਦਿੰਦਿਆਂ ਸਕੂਲ ਦੇ ਪਿ੍ੰ. ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿਚ ਭਾਈ ਜਗਤਾਰ ਸਿੰਘ ਲਾਡੀ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ ਅਤੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗਤਕਾ ਅਖਾੜਾ ਤਿਊੜ ਦੇ ਜਥੇਦਾਰ ਭਾਈ ਸੁਖਵਿੰਦਰ ਸਿੰਘ ਖਰੜ ਦੀ ਅਗਵਾਈ ਵਾਲੇ ਜਥੇ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਉਨ੍ਹਾਂ ਦੱਸਿਆ ਕਿ ਇਸ ਨਗਰ ਕੀਰਤਨ ਵਿਚ ਬੀ. ਐਸ. ਐਮ. ਸਿੱਖ ਗਰਲਜ਼ ਸਕੂਲ, ਇੰਡਸ ਸਕੂਲ, ਆਰੀਆ ਸਕੂਲ ਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਵਿਦਿਆਰਥੀਆਂ ਵਲੋਂ ਹਾਜ਼ਰੀ ਲੁਆਈ ਗਈ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਾਬਕਾ ਐਸ. ਜੀ. ਪੀ. ਸੀ. ਮੈਂਬਰ ਭਜਨ ਸਿੰਘ ਸ਼ੇਰਗਿੱਲ, ਐਸ. ਆਈ. ਐਸ. ਕੋਰਾ, ਜੋਰਾ ਸਿੰਘ ਭੁੱਲਰ, ਹਾਕਮ ਸਿੰਘ ਤੇ ਅਵਤਾਰ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਬਾਸਕਟਬਾਲ ਦੇ ਫਸਵੇਂ ਫਾਈਨਲ 'ਚ ਲੁਧਿਆਣਾ ਨੂੰ ਹਰਾ ਕੇ ਮੇਜ਼ਬਾਨ ਮੁਹਾਲੀ ਦੀਆਂ ਕੁੜੀਆਂ ਰਾਜ ਚੈਂਪੀਅਨ ਬਣੀਆਂ ਅਗਲੀ ਖ਼ਬਰ ਐਨ. ਐਫ. ਐਲ. ਸਟੇਡੀਅਮ ਵਿਖੇ ਅੱਜ ਤੋਂ ਦੋ ਦਿਨਾ ਅੱਠਵਾਂ ਵਾਲੀਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ <br/>
Ad Position 24