08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਚ ਸਾਲਾਨਾ ਅਥਲੈਟਿਕ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 22-11-2025
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਲੋਂ 21 ਨਵੰਬਰ ਨੂੰ ਸਾਲਾਨਾ ਗ੍ਰੈਂਡ ਅਥਲੈਟਿਕ ਮੀਟ 2025 ਸ਼ਾਨਦਾਰ ਢੰਗ ਨਾਲ ਕਰਵਾਈ ਗਈ, ਜਿਸ 'ਚ ਵੱਖ-ਵੱਖ ਵਿਭਾਗਾਂ ਦੇ 525 ਤੋਂ ਵੱਧ ਵਿਦਿਆਰਥੀਆਂ ਨੇ ਮਾਰਚ ਪਾਸਟ ਤੇ ਖੇਡ ਮੁਕਾਬਲਿਆਂ 'ਚ ਭਾਗ ਲਿਆ | ਸਮਾਗਮ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਅਰਵਿੰਦਰ ਸਿੰਘ ਚਾਵਲਾ ਨੇ ਕੀਤਾ, ਜਦ ਕਿ ਨਿਲੀਟ ਰੂਪਨਗਰ ਤੋਂ ਡਾ. ਸਵਰਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ | ਇੰਜ: ਅਮਨਦੀਪ ਸਿੰਘ ਦੀ ਅਗਵਾਈ ਹੇਠ ਮਾਰਚ ਪਾਸਟ ਦੀ ਤਿਆਰੀ ਸ੍ਰੀਮਤੀ ਰਤਨ ਕੌਰ ਨੇ ਕਰਵਾਈ | ਫੈਕਲਟੀ ਵਲੋਂ ਟਗ ਆਫ ਵਾਰ, 100 ਮੀਟਰ ਦੌੜ ਤੇ ਲੈਮਨ-ਸਪੂਨ ਰੇਸ ਵਰਗੇ ਦਿਲਚਸਪ ਮੁਕਾਬਲੇ ਕਰਵਾਏ ਗਏ | ਸਮਾਪਤੀ ਸਮਾਰੋਹ ਦੌਰਾਨ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ ਚਾਂਸਲਰ ਡਾ. ਚਾਵਲਾ, ਰਜਿਸਟਰਾਰ ਡਾ. ਬੀ. ਐਸ. ਸਤਿਆਲ, ਸੀ. ਈ. ਓ. ਵਿਮਲ ਮਨਹੋਤਰਾ ਅਤੇ ਡਾ. ਨਵਨੀਤ ਚੋਪੜਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ | ਸਮੁੱਚੀ ਟਰਾਫੀ ਕਾਲਜ ਆਫ ਲਾਅ ਨੇ ਜਿੱਤੀ | ਬੈੱਸਟ ਮਾਰਚ ਪਾਸਟ ਯੂਨੀਵਰਸਿਟੀ ਸਕੂਲ ਆਫ ਪੌਲੀਟੈਕਨਿਕ, ਬੈੱਸਟ ਅਥਲੀਟ (ਪੁਰਸ਼) ਅਨੀਜ਼ਾਨ (ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼) ਤੇ ਬੈਸਟ ਅਥਲੀਟ (ਮਹਿਲਾ) ਗੁਰਸਿਮਰਨ ਕੌਰ (ਰਿਆਤ ਕਾਲਜ ਆਫ ਲਾਅ) ਰਹੇ | ਰਜਿਸਟਰਾਰ ਡਾ. ਸਤਿਆਲ ਨੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਤੇ ਟੀਮ ਵਰਕ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਸਮਾਗਮ ਦਾ ਤਾਲਮੇਲ ਫੈਕਲਟੀ ਮੈਂਬਰ ਹਰਵਿੰਦਰ ਸਿੰਘ ਅਤੇ ਇਮਰੋਜ਼ ਸਿੰਘ ਨੇ ਕੀਤਾ | ਯੂਨੀਵਰਸਿਟੀ ਦੇ ਡੀਨ, ਵਿਭਾਗ ਮੁਖੀ, ਫੈਕਲਟੀ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਰੋਪੜ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿੱਦਿਅਕ ਦੌਰਾ ਅਗਲੀ ਖ਼ਬਰ ਸਰਕਾਰੀ ਕਾਲਜ ਰੋਪੜ 'ਚ ਕੈਂਪ ਦੌਰਾਨ 29 ਯੂਨਿਟ ਖ਼ੂਨ ਇਕੱਤਰ
Ad Position 24